ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਅੱਜ ਇਥੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਜਿਲ੍ਹਾ ਸੰਗਰੂਰ ਦੀ ਮੀਟਿੰਗ ਨਵੇਂ ਬਣੇ ਯਾਦਗਾਰੀ ਹਾਲ
ਨਜ਼ਦੀਕ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਿਖੇ ਹੋਈ।ਜਿਸ ਵਿੱਚ ਸਭ ਤੋ ਪਹਿਲਾਂ ਅਹੁੱਦੇਦਾਰਾਂ ਅਤੇ ਮੈਂਬਰਾਂ ਵਲੋਂ ਜਿਲ੍ਹਾ ਸੰਗਰੂਰ ਦਾ ਨਵਾਂ ਪ੍ਰਧਾਨ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਸਕੱਤਰ ਮੇਜਰ ਸਿੰਘ, ਸੂਬਾ ਖਜ਼ਾਨਚੀ ਭਰਪੂਰ ਸਿੰਘ ਰੰਗੜਿਆਲ, ਭੁਪਿੰਦਰ ਸਿੰਘ ਖਾਲਸਾ, ਫਰੀਡਮ ਫਾਈਟਰ ਸਮਿੰਦਰ ਕੌਰ ਲੌਗੋਂਵਾਲ, ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਜਸਵਿੰਦਰ ਕੌਰ ਧਨੌਲਾ, ਪਰਮਜੀਤ ਕੌਰ ਸਮਾਣਾ ਸ਼ਮੂਲੀਅਤ ਕਰਨ ਪਹੁੰਚੇ।ਮੀਟਿੰਗ ਦੇ ਚੱਲਦਿਆ ਸੂਬਾ ਕਮੇਟੀ ਦੇ ਅਹੁੱਦੇਦਾਰਾਂ ਨੇ ਸਮੂਹ ਮੈਂਬਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਕ ਸਾਂਝਾ ਫੈਸਲਾ ਕਰਦੇ ਹੋਏ ਅਪ੍ਰੈਲ ਮਹੀਨੇ ਦੀ ਮਿਥੀ ਤਰੀਕ ਨੂੰ ਇਕਜੁੱਟ ਹੋਣ ਲਈ ਕਿਹਾ ਤੇ ਜਿਲ੍ਹਾ ਸੰਗਰੂਰ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵਲੋਂ ਇਹ ਫੈਸਲਾ ਮੰਨਿਆ ਅਤੇ ਆਉਣ ਵਾਲੀ 6 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਵਿੱਚ ਨਵੇਂ ਪ੍ਰਧਾਨ ਦੀ ਨਿਯੁੱਕਤੀ ਬਾਰੇ ਮਤਾ ਪਾਸ ਕੀਤਾ।
ਇਸ ਮੌਕੇ ਚਮਕੌਰ ਸਿੰਘ ਘਨੌਰੀ, ਮੁਖਤਿਆਰ ਸਿੰਘ ਹੇੜੀਕੇ, ਅਜੀਤਪਾਲ ਸਿੰਘ ਸੂਲਰਘਰਾਟ, ਪਰਮਜੀਤ ਸਿੰਘ ਟਿਵਾਣਾ, ਸੁਖਵੀਰ ਸਿੰਘ ਮਾਨ ਸੰਗਰੂਰ, ਮਨਜੀਤ ਸਿੰਘ ਢੱਡਰੀਆਂ, ਸੰਦੀਪ ਸਿੰਘ ਸੰਗਤਪੁਰਾ, ਹਰਭਜਨ ਸਿੰਘ ਢੱਡਰੀਆਂ, ਸਿਆਸਤ ਸਿੰਘ ਝਿੰਜਰ, ਲਖਵਿੰਦਰ ਸਿੰਘ ਭੱਟੀਵਾਲ, ਜੋਗਿੰਦਰ ਸਿੰਘ ਢੱਡਰੀਆਂ, ਵਿਸਾਖਾ ਸਿੰਘ ਜਨਾਲ, ਰਾਮਦੇਵ ਸਾਦੀਹਰੀ, ਜਸਵਿੰਦਰ ਸਿੰਘ ਫਤਿਹਗੜ੍ਹ, ਚਤਿੰਨ ਸਿੰਘ ਮਾਨਸਾ, ਯਾਦਵਿੰਦਰ ਸਿੰਘ ਸੰਗਤਪੁਰਾ, ਸਾਧੂ ਸਿੰਘ ਜਿੱਤਵਾਲ, ਲਾਲ ਸਿੰਘ ਸੁਨਾਮ, ਕਰਮਜੀਤ ਸਿੰਘ ਘਨੌਰਕਲਾ, ਅਵਤਾਰ ਸਿੰਘ ਖਨਾਲਕਲਾ, ਜਗਜੀਤ ਸਿੰਘ ਬਮਾਲ, ਪ੍ਰਦੀਪ ਸਿੰਘ ਸਾਹੋਕੇ, ਗੁਰਦਿਆਲ ਸਿੰਘ ਸਾਹੋਕੇ, ਗੁਲਜ਼ਾਰ ਸਿੰਘ ਸੰਗਰੂਰ, ਫਤਿਹ ਸਿੰਘ ਜਨਾਲ, ਗੁਰਮੇਲ ਸਿੰਘ ਨਾਗਰਾ, ਗੁਰਜੀਤ ਸਿੰਘ ਭੱਟੀਵਾਲ ਕਲਾ, ਸੁਰਿੰਦਰ ਸਿੰਘ ਢੱਡਰੀਆਂ, ਪਾਲਪਿੰਦਰ ਸਿੰਘ ਢੱਡਰੀਆਂ, ਪ੍ਰਦੀਪ ਸਿੰਘ ਸੰਗਰੂਰ, ਕੁਲਦੀਪ ਸਿੰਘ ਬਡਰੁੱਖਾਂ ਬਲਜੀਤ ਕੁਮਾਰ ਸ਼ਾਹਪੁਰ ਕਲਾ, ਰਾਮਗੋਪਾਲ ਸ਼ਾਹਪੁਰ ਕਲਾ, ਸਰਬਜੀਤ ਸਿੰਘ ਭਿੰਡਰਾ, ਕੁਲਵੰਤ ਸਿੰਘ ਢੱਡਰੀਆਂ, ਤਰਲੋਚਨ ਸਿੰਘ ਰਾਣਵਾ, ਸੁਰਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media