Friday, June 26, 2026

ਘੱਟਗਿਣਤੀਆਂ ਕਮਿਸ਼ਨ ਨੇ ਮਜੀਠਾ ਨੇੜੇ ਪਿੰਡ ਅਨਾਇਤਪੁਰਾ ਦਾ ਕੀਤਾ ਦੌਰਾ

ਗੁੱਜਰ ਅਤੇ ਜੱਟ ਭਾਈਚਾਰੇ ‘ਚ ਹੋਈ ਲੜਾਈ ਦੌਰਾਨ 2 ਵਿਅਕਤੀਆਂ ਦੀ ਹੋਈ ਸੀ ਹੱਤਿਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਅਨਾਇਤਪੁਰਾ ਵਿਖੇ ਕੁੱਝ ਦਿਨ ਪਹਿਲਾਂ ਗੁੱਜਰ ਅਤੇ ਜੱਟ ਭਾਈਚਾਰੇ ‘ਚ ਆਪਸੀ ਤਕਰਾਰ ਕਾਰਨ ਹੋਈ ਲੜਾਈ ਵਿੱਚ ਗੁਜਰ ਪਰਿਵਾਰ ਦੇ ਦੋ ਵਿਅਕਤੀਆਂ ਦੀ ਹੱਤਿਆ ਹੋਣ ਦੀ ਖਬਰ ਅਖਬਾਰਾਂ ਵਿੱਚ ਛਪਣ ਤੇ ਪੰਜਾਬ ਰਾਜ ਘੱਟਗਿਣਤੀਆਂ ਕਮਿਸਨ ਚੇਅਰਮੈਨ ਪ੍ਰੋਫੈਸਰ ਇਮਾਨੂੰਏਲ ਨਾਹਰ ਨੇ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਪੜਤਾਲ ਕਰਨ ਲਈ ਦੋ ਮੈਂਬਰੀ ਵਫਦ ਕਮਿਸ਼ਨ ਮੈਂਬਰ ਲਾਲ ਹੁਸੈਨ ਅਤੇ ਮੈਂਬਰ ਡਾ. ਸੁਭਾਸ਼ ਮਸੀਹ ਥੋਬਾ ਨੂੰ ਦੌਰਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ।ਦੋਨਾਂ ਮੈਂਬਰਾਂ ਨੇ ਐਸ.ਪੀ ਮਨੋਜ ਠਾਕੁਰ, ਡੀ.ਐਸ.ਪੀ (ਡੀ) ਗੁਰਮੀਤ ਸਿੰਘ ਸਿੱਧੂ, ਡੀ.ਐਸ.ਪੀ ਰਵਿੰਦਰ ਸਿੰਘ ਸਪੈਸ਼ਲ ਇਨਵੈਸਟੀਗੈਸਨ, ਹਰਸੰਦੀਪ ਸਿੰਘ ਐਸ.ਐਚ.ਓ ਮਜੀਠਾ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ।ਪੁਲਿਸ ਪ੍ਰਸਾਸ਼ਨ ਨੇ ਕਮਿਸ਼ਨ ਨੂੰ ਦੱਸਿਆ ਕਿ ਕਥਿਤ ਦਸ਼ੀ ਧਿਰ ਖਿਲਾਫ 10 ਵਿਅਕਤੀਆਂ ਖਿਲਾਫ ਬਾਈ ਨਾਮ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਬਣਦੀਆਂ ਧਰਾਵਾਂ ਤਹਿਤ ਐਫ.ਆਈ.ਆਰ ਦਰਜ਼ ਕਰ ਦਿੱਤੀ ਗਈ ਹੈ।ਪੁਲਿਸ ਪ੍ਰਸਾਸ਼ਨ ਨੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ।ਪੁਲਿਸ ਪ੍ਰਸਾਸ਼ਨ ਨੂੰ ਫਰਾਰ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਾਰੇ ਮਾਮਲੇ ਦੀ ਰਿਪੋਰਟ 30 ਮਾਰਚ ਤੱਕ ਕਮਿਸਨ ਨੂੰ ਪੇਸ਼ ਕਰਨ ਲਈ ਆਦੇਸ਼ ਜਾਰੀ ਕੀਤੇ ਗਏ।
               ਇਸ ਮੌਕੇ ਕਮਿਸ਼ਨ ਨਾਲ ਪੀ.ਏ ਵਿਰਸਾ ਸਿੰਘ ਹੰਸ, ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …