ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ ਹੈ ਅਤੇ ਭਾਰਤ ਦੇ ਸੰਵਿਧਾਨ ਨੇ ਹਰੇਕ ਵਿਅਕਤੀ ਨੂੰ ਨਿਆਂ ਪ੍ਰਾਪਤ ਕਰਨ ਦਾ
ਅਧਿਕਾਰ ਦਿੱਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰ. ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਅੰਮ੍ਰਿਤਸਰ ਅਦਾਲਤ ਦੇ ਕੰਮਕਾਜ਼ ਦਾ ਨਿਰੀਖਣ ਕਰਨ ਉਪਰੰਤ ਕੀਤਾ ਗਿਆ।
ਸ੍ਰ, ਸੰਧਾਵਾਲੀਆ ਨੇ 33 ਜਿਲ੍ਹਾ ਅਦਾਲਤਾਂ ਦਾ ਨਰੀਖਣ ਕੀਤਾ।ਇਸ ਤੋਂ ਪਹਿਲਾਂ ਉਨਾਂ ਦੇ ਸੈਸ਼ਨ ਕੋਰਟ ਪੁੱਜਣ ‘ਤੇ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ, ਵਿਪਨ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਆਪਣੇ ਸਾਥੀਆਂ ਸਮੇਤ ਗੁਲਦਸਤੇ ਭੇਟ ਕਰਕੇ ਸ੍ਰ. ਸੰਧਾਵਾਲੀਆ ਦਾ ਸਵਾਗਤ ਕੀਤਾ।ਦੱਸਣਯੋਗ ਹੈ ਕਿ ਜਸਟਿਸ ਸੰਧਾਵਾਲੀਆ ਕੱਲ ਮਿਤੀ 25 ਮਾਰਚ ਨੂੰ ਬਾਬਾ ਬਕਾਲਾ ਦੀਆਂ ਦੋ ਅਤੇ ਅਜਨਾਲਾ ਦੀਆਂ 4 ਕੋਰਟਾਂ ਦਾ ਵੀ ਨਿਰੀਖਣ ਕਰਨਗੇ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media