Wednesday, July 29, 2026

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਅਕਾਲੀ ਦਲ ਦੀ ਮੀਟਿੰਗ

ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂਦਾਂ ਅਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਸ਼਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿੱਚ ਕਾਰੁਗਜ਼ਾਰੀ ਸੰਬੰਧੀ ਹਲਕਾ ਇੰਚਾਰਜ਼, ਸ਼਼੍ਰੋਮਣੀ ਕਮੇਟੀ ਮੈਂਬਰ, ਸਰਕਲ ਪ੍ਰਧਾਨ ਅਤੇ ਨੁਮਾਇੰਦਾ ਆਗੂ ਅਤੇ ਵਰਕਰਾਂ ਦੀ ਮੀਟਿੰਗ ਹੋਈ।ਇਸ ਮੀਟਿੰਗ ਦੌਰਾਨ ਪਾਰਟੀ ਦੀ ਚੋਣਾਂ ਵਿੱਚ ਹੋਈ ਹਾਰ ਬਾਰੇ ਆਗੂਆਂ ਅਤੇ ਵਰਕਰਾਂ ਨੇ ਖੁੱਲ੍ਹ ਕੇ ਵਿਚਾਰ ਦਿੱਤੇ ਅਤੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਦੀ ਵੱਡੀ ਹਾਰ ਉਪਰ ਚਿੰਤਾ ਪ੍ਰਗਟ ਕਰਦਿਆਂ ਪਾਰਟੀ ਵਿੱਚ ਵੱਡੇ ਰਾਜਨੀਤਕ ਅਤੇ ਧਾਰਮਿਕ ਸੁਧਾਰ ਕਰਨ ‘ਤੇ ਜ਼ੋਰ ਦਿੱਤਾ।ਇਹ ਵੀ ਚਰਚਾ ਹੋਈ ਕਿ ਪੰਜਾਬ ਅਤੇ ਪੰਥ ਦੀ ਇਕਲੌਤੀ ਖੇਤਰੀ ਪਾਰਟੀ ਵਜੋਂ ਗਿਣੀ ਜਾਂਦੀ ਪਾਰਟੀ ਸ਼਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂ ਵਿੱਚ ਕਿਉਂ ਨਕਾਰ ਦਿੱਤਾ।ਵਰਕਰਾਂ ਅਤੇ ਆਗੂਆਂ ਦੀ ਭਾਵਨਾ ਸੀ ਕਿ ਪਾਰਟੀ ਲੀਡਰਸ਼ਿਪ ਨੂੰ ਸ਼਼੍ਰੋਮਣੀ                  ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਦੇ ਲਈ ਸੁਹਿਰਦਤਾ ਦੇ ਏਜੰਡੇ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲਾਗੂ ਕਰਨ ਦੀ ਲੋੜ ਹੈ।
ਇਹ ਵਿਚਾਰ ਵੀ ਸਾਹਮਣੇ ਆਏ ਕਿ ਇੱਕ ਅਹੁੱਦੇ ਉਪਰ ਇੱਕ ਪਰਿਵਾਰ ਵਿਚੋਂ ਇਕ ਵਿਅਕਤੀ ਹੀ ਸੁਸ਼ੋਭਿਤ ਹੋਣਾ ਚਾਹੀਦਾ ਹੈ ਤਾਂ ਕਿ ਚੰਗੇ ਤੇ ਯੋਗ ਆਗੂਆਂ ਨੂੰ ਪਾਰਟੀ ਵਿੱਚ ਕੰਮ ਕਰਨ ਦੇ ਮੌਕੇ ਮਿਲ ਸਕਣ ਅਤੇ ਕੰਮ ਵਿੱਚ ਪਾਰਦਰਸ਼ਤਾ ਆ ਸਕੇ।ਨੌਜਵਾਨ ਵਰਗ ਨੂੰ ਕਿਸ ਤਰ੍ਹਾਂ ਅਕਾਲੀ ਦਲ ਦੇ ਸ਼ਾਨਾਂ ਮੱਤੇ ਇਤਿਹਾਸ ਤੋਂ ਜਾਣੂ ਕਰਵਾ ਕੇ ਆਪਣੀਆਂ ਪੰਥਕ ਰਵਾਇਤਾਂ ਵੱਲ ਮੋੜਨ ਦੀ ਵੀ ਅਕਾਲੀ ਦਲ ਨੂੰ ਸੋਚਣ ਦੀ ਲੋੜ ਹੈ, ਕਿਉਕਿ ਨੌਜਵਾਨਾਂ ਦੀ ਤਾਕਤ ਤੋਂ ਬਿਨਾ ਕੋਈ ਵੀ ਪਾਰਟੀ ਪੰਜਾਬ ਨੂੰ ਸਹੀ ਦਿਸ਼ਾ ਦੇਣ ਤੋਂ ਅਸਮਰੱਥ ਰਹੇਗੀ।
                  ਜਿਲ੍ਹਾ ਜਥੇਬੰਦੀ ਨੇ ਜਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਕਰਨ ਸਿੰਘ ਘੁਮਾਣ ਦੀ ਬਦਲਾਖੋਰੀ ਤਹਿਤ ਕੀਤੀ ਗ੍ਰਿਫਤਾਰੀ ਦੀ ਪੁਰਜ਼ਰ ਸਬਦਾਂ ‘ਚ ਨਿੰਦਾ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸ਼਼੍ਰੋਮਣੀ ਅਕਾਲੀ ਦਲ ਦੇ ਵਰਕਰ ਝੂਠੇ ਪਰਚੇ ਤੋਂ ਡਰਨ ਵਾਲੇ ਨਹੀਂ ਹਨ।ਜਿਲ੍ਹਾ ਲੀਡਰਸ਼ਿਪ ਨੇ ਭਰੋਸਾ ਦਿਵਾਇਆ ਕਿ ਪਾਰਟੀ ਹਮੇਸ਼ਾਂ ਆਗੂਆਂ ਤੇ ਵਰਕਰਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ।ਸਾਰੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ।
               ਮੀਟਿੰਗ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ਼ ਚੰਦ ਗਰਗ, ਵਿਨਰਜੀਤ ਸਿੰਘ ਗੋਲਡੀ, ਗੁਲਜ਼ਾਰ ਸਿੰਘ ਮੂਨਕ, ਨੁਸਰਤ ਇਕਰਾਮ ਖਾਨ ਬੱਗਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਬੀਬੀ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਵਿੰਗ, ਹਰਿੰਦਰ ਸਿੰਘ ਸੁਨਾਮ ਪ੍ਰਧਾਨ ਬੀ.ਸੀ ਵਿੰਗ, ਨਿਰਮਲ ਸਿੰਘ ਭੜੋ ਪ੍ਰਧਾਨ ਐਸ.ਸੀ ਵਿੰਗ, ਤੇਜਾ ਸਿੰਘ ਕਮਾਲਪੁਰ, ਗੁਰਲਾਲ ਸਿੰਘ ਫ਼ਤਹਿਗੜ੍ਹ ਮੈਂਬਰ ਸ਼੍ਰੋਮਣੀ ਕਮੇਟੀ, ਰਵਿੰਦਰ ਸਿੰਘ ਚੀਮਾ, ਰਾਜਿੰਦਰ ਦੀਪਾ ਸੁਨਾਮ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਚਮਨਦੀਪ ਸਿੰਘ ਮਿਲਖੀ, ਮੇਘ ਸਿੰਘ ਗੁਆਰਾ, ਮਾ ਹਰਬੰਸ ਸਿੰਘ ਸ਼ੇਰਪੁਰ, ਮਨਜਿੰਦਰ ਸਿੰਘ ਲਾਂਗੜੀਆਂ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਖੁਸ਼ਪਾਲ ਸਿੰਘ ਬੀਰ ਕਲਾ, ਇਲਿਆਸ ਅਬਦਾਲੀ, ਗੁਰਮੇਲ ਸਿੰਘ ਨੋਧਰਾਨੀ, ਨਿਰਮਲ ਸਿੰਘ ਬੋੜਹਾਈ, ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ ਸੰਗਤੀਵਾਲਾ, ਸੁਖਵਿੰਦਰ ਸਿੰਘ ਹਥੋਆ, ਜਸਪਾਲ ਸਿੰਘ ਦੇਹਲਾ ਵੀ ਹਾਜ਼ਰ ਸਨ।ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਆਗੂਆਂ ਤੇ ਵਰਕਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਓਹਨਾ ਦੀਆਂ ਭਾਵਨਾਵਾਂ ਅਤੇ ਸੁਝਾਅ ਪਾਰਟੀ ਪ੍ਰਧਾਨ ਤੱਕ ਪਹੁੰਚਾਏ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲਏ ਜਾਣ ਦੀ ਬੇਨਤੀ ਕੀਤੀ ਜਾਵੇਗੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …