Monday, August 24, 2026

ਬਿਜਲੀ ਦੇ ਡਿਜੀਟਲ ਮੀਟਰਾਂ ਦਾ ਬੀ. ਕੇ.ਯੂ (ਕਾਦੀਆਂ) ਵਲੋਂ ਹੋਵੇਗਾ ਸਖਤ ਵਿਰੋਧ – ਗਿਆਸਪੁਰਾ

ਸਮਰਾਲਾ, 26 ਮਾਰਚ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸਮਰਾਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਨਮਰੋਜ ਸਿੰਘ ਬਲਾਕ ਪ੍ਰਧਾਨ ਸਮਰਾਲਾ ਵਲੋਂ ਕੀਤੀ ਗਈ।ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਜੋ ਪੰਜਾਬ ਵਿੱਚ ਬਿਜਲੀ ਦੇ ਡਿਜ਼ੀਟਲ ਮੀਟਰ ਲਾਉਣ ਬਾਰੇ ਨਿਰਦੇਸ਼ ਦਿੱਤੇ ਹਨ, ਇਨ੍ਹਾਂ ਮੀਟਰਾਂ ਨੂੰ ਲਾਉਣ ਲਈ ਬੀ.ਕੇ.ਯੂ (ਕਾਦੀਆਂ) ਵੱਲੋਂ ਪਿੰਡਾਂ ਵਿੱਚ ਸਖ਼ਤ ਵਿਰੋਧ ਕੀਤਾ ਜਾਵੇਗਾ।ਜੇਕਰ ਕੋਈ ਮੀਟਰ ਲਾਉਣ ਆਵੇਗਾ ਤਾਂ ਉਸਦਾ ਪਿੰਡ ਪੱਧਰ ‘ਤੇ ਸਖਤ ਵਿਰੋਧ ਕਰਕੇ ਘਿਰਾਓ ਕੀਤਾ ਜਾਵੇਗਾ।ਜੇਕਰ ਆਉਣ ਵਾਲੇ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਆਉਂਦੀ ਹੈ ਤਾਂ ਉਸ ਬਾਰੇ ਪੰਜਾਬ ਦੀ ਨਵੀਂ ਬਣੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।
                      ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਗੜ੍ਹੀ, ਮਨਪ੍ਰੀਤ ਘੁਲਾਲ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ, ਮੋਹਣ ਸਿੰਘ ਬਾਲਿਓ ਬਲਾਕ ਪ੍ਰਧਾਨ ਮਾਛੀਵਾੜਾ, ਉਜਾਗਰ ਸਿੰਘ ਚਹਿਲਾਂ, ਕਰਨੈਲ ਸਿੰਘ, ਗੁਰਜੀਤ ਸਿੰਘ ਗੜ੍ਹੀ, ਮੱਘਰ ਸਿੰਘ ਘੁੰਗਰਾਲੀ ਇਕਾਈ ਪ੍ਰਧਾਨ, ਬਿੱਕਰ ਸਿੰਘ ਉਟਾਲਾਂ ਇਕਾਈ ਪ੍ਰਧਾਨ, ਨੇਤਰ ਸਿੰਘ, ਮਨਪ੍ਰੀਤ ਸਿੰਘ ਰੋਹਲਾ, ਸਤਵੀਰ ਸਿੰਘ ਘੁੰਗਰਾਲੀ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਰੋਹਲਾ, ਅਮਨਦੀਪ ਸਿੰਘ ਘੁੰਗਰਾਲੀ, ਸੁੱਖੀ ਰੋਹਲਾ, ਜਗਜੀਤ ਸਿੰਘ ਲੱਧੜਾਂ, ਜਗਤਾਰ ਸਿੰਘ ਰੋਹਲਾ, ਨਿਰਮਲ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …