ਕਿਹਾ, ਹੁਣ ਆਮਦਨ ਟੈਕਸ ਵੀ ਖੁਦ ਭਰਨ ਵਿਧਾਇਕ
ਸਮਰਾਲਾ, 26 ਮਾਰਚ (ਇੰਦਰਜੀਤ ਸਿੰਘ ਕੰਗ) – ਲੋਕਾਂ ਵਲੋਂ ਦੇਸ਼ ਦੀ ਬਿਹਤਰੀ ਲਈ ਬਾਰ ਬਾਰ ਚੁਣੇ ਜਾਣ ‘ਤੇ ਇਕ ਤੋਂ ਵੱਧ ਪੈਨਸ਼ਨਾਂ ਲੈਣ ‘ਚ ਅੱਜ ਤੱਕ ਵਿਰੋਧੀ
ਧਿਰਾਂ ਦਾ ਵੀ ਪੂਰਾ ਯੋਗਦਾਨ ਰਿਹਾ।ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਚਾਰ ਦਾ ਜੜ੍ਹੋਂ ਖਾਤਮਾ ਕਰਨ ਦਾ ਦਿੱਤਾ ਵਚਨ ਪੂਰਾ ਕਰਨ ਲਈ ਵਿਧਾਇਕਾਂ ਦੀ ਇਕ ਤੋਂ ਵੱਧ ਪੈਨਸ਼ਨ ਬੰਦ ਕਰਕੇ ਭਾਰਤ ਭਰ ਵਿੱਚ ਇਕ ਮਿਸਾਲ ਕਾਇਮ ਕੀਤੀ ਹੈ।ਉਨਾਂ ਕਿਹਾ ਕਿ ਸਰਕਾਰ ਵਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਪੁਰਜ਼ੋਰ ਸਵਾਗਤ ਕਰਦਾ ਹੈ ।ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਆਪ ਜਿਹੇ ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੇ ਮੁੱਖ ਮੰਤਰੀ ਦੀ ਲੋੜ ਸੀ। ਸ਼ਰਮਾ ਨੇ ਮੌਜ਼ੂਦਾ ਸਰਕਾਰ ਨੂੰ ਸਲਾਹ ਦਿੱਤੀ ਕਿ ਹੁਣ ਉਪਰੋਕਤ ਆਗੂ ਆਪਣਾ ਆਮਦਨ ਕਰ ਖੁਦ ਭਰਨ ਅਤੇ ਆਪਣੇ ਹਲਕੇ ਵਿਚ ਦਫਤਰ ਖੋਲ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਦੁੱਖ ਦਰਦ ਸੁਣ ਕੇ ਉਹਨਾਂ ਦਾ ਨਿਪਟਾਰਾ ਕਰਨ।ਨਵੇਂ ਚੁਣੇ ਵਿਧਾਇਕ ਵੀ ਜਨਤਾ ਪ੍ਰਤੀ ਵਫਾਦਾਰ ਸਿਪਾਹੀ ਬਣ ਕੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਕਾਰ ਵਲੋਂ ਆਰੰਭੀ ਗਈ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ।
Punjab Post Daily Online Newspaper & Print Media