ਅੰਮ੍ਰਿਤਸਰ, 23 ਮਾਰਚ *ਸੁਖਬੀਰ ਸਿੰਘ) – ਪਾਕਿਸਤਾਨ ਦੇ ਸਿੰਧ ਸੂਬੇ ਨਾਲ ਸੰਬੰਧਿਤ ਸੱਖਰ ਜਿਲ੍ਹੇ ਦੇ ਨਾਰਾ ਕਨਾਲ ਵਿਖੇ ਘੱਟਗਿਣਤੀ ਹਿੰਦੂ ਭਾਈਚਾਰੇ ਦੀ
ਲੜਕੀ ਪੂਜਾ ਕੁਮਾਰੀ (19) ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਨ ’ਚ ਨਾਕਾਮ ਰਹਿਣ ’ਤੇ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦੇਣ ਦੀ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸਖ਼ਤ ਨਿਖੇਧੀ ਕੀਤੀ ਹੈ।ਉਨਾਂ ਕਿਹਾ ਕਿ ਕਿਸੇ ਵੀ ਹਿਰਦੇਵੇਧਕ ਤੇ ਦਰਦਨਾਕ ਵਾਰਦਾਤ ਪਿਛੋਂ ਸੁਰੱਖਿਆ ਦਾ ਭਰੋਸਾ ਦੇਣ ਦੇ ਬਾਵਜ਼ੂਦ ਇਮਰਾਨ ਖਾਨ ਸਰਕਾਰ ਵਲੋਂ ਘੱਟਗਿਣਤੀਆਂ ’ਤੇ ਅੱਤਿਆਚਾਰਾਂ ਲਈ ਜਿੰਮੇਵਾਰ ਕੱਟੜਪੰਥੀਆਂ ਨੂੰ ਨਕੇਲ ਕੱਸਣ ਪ੍ਰਤੀ ਕਦੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।ਨਾਬਾਲਿਗ ਹਿੰਦੂ ਲੜਕੀਆਂ ਨੂੰ ਲਗਾਤਾਰ ਅਗਵਾ ਕਰ ਕੇ ਜਬਰੀ ਧਰਮ ਤਬਦੀਲ ਕਰਾਉਂਦਿਆਂ ਵਿਆਹ ਕੀਤਾ ਜਾਣਾ ਇਮਰਾਨ ਸਰਕਾਰ ਦੀ ਘੱਟਗਿਣਤੀਆਂ ਦੀ ਸੁਰੱਖਿਆ ਦੇ ਬਾਰੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ।ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਿੰਧ ’ਚ ਕਤਲ ਹੋਈ ਬਹਾਦਰ ਹਿੰਦੂ ਲੜਕੀ ਪੂਜਾ 6 ਧੀਆਂ ਦੇ ਬਜ਼ੁਰਗ ਪਿਤਾ ਦਾ ਸਹਾਰਾ ਸੀ।ਹੱਤਿਆ ’ਚ ਸ਼ਾਮਲ ਲੋਕਾਂ ਦਾ ਪੂਜਾ ਨਾਲ ਸਰੇ ਬਾਜ਼ਾਰ ਕਈ ਵਾਰ ਬਦਤਮੀਜ਼ੀ ਕਰਨੀ ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ’ਚ ਇਸਲਾਮਿਕ ਕੱਟੜਪੰਥੀਆਂ ਦੀਆਂ ਵਧੀਕੀਆਂ ਅਤੇ ਇਮਰਾਨ ਖ਼ਾਨ ਹਕੂਮਤ ਦੀ ਨਾ ਕਾਬਲੀਅਤ ਕਾਰਨ ਘੱਟਗਿਣਤੀ ਹਿੰਦੂ ਸਿੱਖ ਭਾਈਚਾਰੇ ਦੀ ਹੋਂਦ ਹੁਣ ਖ਼ਤਰੇ ਵਿੱਚ ਹੈ।ਤੇਜ਼ੀ ਨਾਲ ਹੋ ਰਹੀ ਜ਼ਬਰੀ ਧਰਮ ਪਰਿਵਰਤਨ ਨਾਲ ਉਹ ਨਰਕ ਵਰਗੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹਨ।ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ਨੂੰ ਬਹੁਗਿਣਤੀ ਨਾਲ ਸੰਬੰਧਿਤ ਸਿਆਸੀ ਧਿਰਾਂ ਅਤੇ ਆਤੰਕੀ ਧੜਿਆਂ ਵਲੋਂ ਪੁਸ਼ਤ ਪਨਾਹੀ ਮਿਲ ਰਹੀ ਹੈ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media