Saturday, July 25, 2026

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਦਿੱਤਾ ਮੰਗ ਪੱਤਰ

ਵਾਅਦਾ ਯਾਦ ਕਰਵਾਓ ਮੁਹਿੰਮ ਤਹਿਤ ਪੁਰਾਣੀ ਪੈਨਸ਼ਨ ਬਹਾਲੀ ਦੀ ਰੱਖੀ ਮੰਗ

ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਇਕਾਈ ਬਰਨਾਲਾ ਦੇ ਆਗੂਆਂ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਾਅਦਾ ਯਾਦ ਕਰਵਾਓ ਮੁਹਿੰਮ ਤਹਿਤ ਮੰਗ ਪੱਤਰ ਦੇ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ।ਮਾਲਵਾ ਜ਼ੋਨ ਦੇ ਕਨਵੀਨਰ ਜਸਵੀਰ ਭੰਮਾ, ਜਿਲ੍ਹਾ ਕਨਵੀਨਰ ਰਮਨਦੀਪ ਬਰਨਾਲਾ ਅਤੇ ਜਿਲ੍ਹਾ ਜਨਰਲ ਸਕੱਤਰ ਅੰਮ੍ਰਿਤ ਹਰੀਗੜ ਨੇ ਦੱਸਿਆ ਕਿ ਵਫਦ ਵਲੋਂ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਦੇ ਮੁਲਾਜ਼ਮ ਮਾਰੂ ਫੈਸਲੇ ਤੋਂ ਜਾਣੂ ਕਰਵਾਉਂਦੇ ਹੋਏ ਸਿੱਖਿਆ ਮੰਤਰੀ ਨੂੰ ਦੱਸਿਆ ਹੈ ਕਿ ਇਹ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਦਾ ਬੁੱਢਾਪੇ ਵਿੱਚ ਸਹਾਰਾ ਬਣਨ ਦੀ ਪੱਕੀ ਗਰੰਟੀ ਨਹੀਂ, ਕਿਉਂਕਿ ਇਹ ਬਜ਼ਾਰੀ ਕੀਮਤ ਨਾਲ ਜੁੜੀ ਸਕੀਮ ਹੈ।ਵਾਅਦਾ ਯਾਦ ਦਿਵਾਊ ਮੰਗ ਪੱਤਰ ਸੌਂਪ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸਰਕਾਰ ਬਣਨ ‘ਤੇ ਪੁਰਾਣੀ ਪੈਨਸ਼ਨ ਸਕੀਮ ਦੇ ਹੱਕ ਵਿੱਚ ਖੜ੍ਹਨ ਤੇ ਲਾਗੂ ਕਰਨ ਦੇ ਫ਼ੈਸਲੇ ਯਾਦ ਕਰਵਾਏ ਗਏ।ਇਸੇ ਦੌਰਾਨ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁੱਖ ਮੰਤਰੀ ਸਾਹਿਬ ਨਾਲ ਇਸ ਸਬੰਧੀ ਜਲਦ ਵਿਚਾਰ ਚਰਚਾ ਕਰਕੇ ਭਵਿੱਖ ਵਿੱਚ ਚੰਗਾ ਫੈਸਲਾ ਲਿਆ ਜਾਵੇਗਾ।
                 ਇਸ ਮੌਕੇ ‘ਤੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਪੱਖੋ, ਅਵਨੀਸ਼ ਲੌਂਗੋਵਾਲ, ਜਗਰਾਜ ਸਿੰਘ ਅਕਲੀਆ, ਬਲਜੀਤ ਸਿੰਘ ਅਕਲੀਆ, ਨਵਜੋਤ ਸਿੰਘ, ਨਵਦੀਪ ਸਿੰਘ ਧਨੌਲਾ, ਸਤਨਾਮ ਸਿੰਘ ਬਰਨਾਲਾ, ਅਮਨਦੀਪ ਸਿੰਘ ਜਲੂਰ, ਮਨਮੋਹਨ ਬਰਨਾਲਾ, ਰਾਜਿੰਦਰ ਮੂਲੋਵਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …