Wednesday, April 1, 2026

ਸਲਾਈਟ ਲੌਂਗੋਵਾਲ ਦੀ 24ਵੀਂ ਕਨਵੋਕੇਸ਼ਨ ਆਯੋਜਿਤ

ਵਿਦਿਆਰਥੀਆਂ ਨੂੰ 31 ਪੀ.ਐਚ.ਡੀ 08 ਪੋਸਟ ਗ੍ਰੈਜੂਏਟ ਅਤੇ 500 ਬੀ.ਈ ਡਿਗਰੀਆਂ ਕੀਤੀਆਂ  ਪ੍ਰਦਾਨ 

ਸੰਗਰੂਰ, 28 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਡ ਟੈਕਨਾਲੋਜੀ, ਲੌਂਗੋਵਾਲ ਵਿਖੇ 24ਵੀਂ ਕਨਵੋਕੇਸ਼ਨ ਆਯੋਜਿਤ ਕੀਤੀ ਗਈ।ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਫੈਸਰ ਰਾਜੀਵ ਆਹੂਜਾ ਡਾਇਰੈਕਟਰ ਆਈ.ਆਈ.ਟੀ, ਰੋਪੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਵਿਦਿਆਰਥੀਆਂ ਨੂੰ 31 ਪੀ.ਐਚ.ਡੀ 08 ਪੋਸਟ ਗ੍ਰੈਜੂਏਟ ਅਤੇ 500 ਬੀ.ਈ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਜਿਸ ਤੋਂ ਬਾਅਦ ਇੱਕ ਸ਼ਾਨਦਾਰ ਮੈਡਲ ਅਤੇ ਪੁਰਸਕਾਰ ਸਮਾਰੋਹ ਹੋਇਆ।ਸੰਸਥਾ ਦੇ ਡੀਨ ਅਕਾਦਮਿਕ ਪ੍ਰੋਫੈਸਰ ਜੇ.ਐਸ ਢਿੱਲੋਂ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
                  ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਬਨਵਾਰੀ ਲਾਲ ਪੁਰੋਹਿਤ ਨੇ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਨਿਪੁੰਨਤਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ।ਉਨਾਂ ਵਿਦਿਆਰਥੀਆਂ ਨੂੰ ਸਰਲ ਤੇ ਪਾਰਦਰਸ਼ੀ ਜੀਵਨ ਜਿਉਣ ਦੀ ਅਪੀਲ ਕੀਤੀ।
                  ਉਨ੍ਹਾਂ ਨੌਜਵਾਨਾਂ ਖਾਸ ਕਰਕੇ ਪੇਂਡੂ ਅਤੇ ਨਿਮਰ ਪਿਛੋਕੜ ਵਾਲੇ ਲੋਕਾਂ ਦੇ ਕੈਰੀਅਰ ਨੂੰ ਆਕਾਰ ਦੇਣ ਲਈ ਸੰਸਥਾਂ ਦੀ ਅਣਥੱਕ ਵਚਨਬੱਧਤਾ ਅਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਪ੍ਰੋਫੈਸਰ ਰਾਜੀਵ ਆਹੂਜਾ ਨੇ ਆਪਣੇ ਸੰਬੋਧਨ ਵਿੱਚ 21ਵੀਂ ਸਦੀ ਦੇ ਨਵੇਂ ਭਾਰਤ ਵਿਚ ਨੌਜਵਾਨ ਟੈਕਨੋਕਰੇਟਸ ਲਈ ਉਪਲੱਬਧ ਭਰਪੂਰ ਮੌਕਿਆਂ ਬਾਰੇ ਚਾਨਣਾ ਪਾਇਆ।ਪ੍ਰੋਫੈਸਰ ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ ਨੇ ਸਲਾਨਾ ਰਿਪੋਰਟ ਪੇਸ਼ ਕੀਤੀ ਜੋ ਕੋਵਿਡ-19 ਦੇ ਸਮੇਂ ਦੇ ਬਾਵਜ਼ੂਦ ਇੰਸਟੀਚਿਊਟ ਦੁਆਰਾ ਕੀਤੇ ਗਏ ਵਧੀਆ ਕੰਮਾਂ ਨੂੰ ਦਰਸਾਉਂਦੀ ਹੈ।ਉਹਨਾਂ ਨੇ ਦੁਹਰਾਇਆ ਕਿ ਟੀਮ ਸਲਾਈਟ ਦੇ ਵਚਨਬੱਧ ਯਤਨਾਂ ਨਾਲ, ਸੰਸਥਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਕਨੀਕੀ ਖੇਤਰ ਵਿੱਚ ਆਪਣੀ ਮੌਜ਼ੂਦਗੀ ਦਾ ਅਹਿਸਾਸ ਕਰਵਇਆ ਹੈ।ਪ੍ਰੋਫੈਸਰ ਜੈਨ ਨੇ ਵਿਦਿਆਰਥੀਆਂ ਨੂੰ ਸਹੁੰ ਵੀ ਚੁੱਕਾਈ।
ਸਮਾਰੋਹ ਦੀ ਸਮਾਪਤੀ ਪ੍ਰੋਫੈਸਰ ਹਰੀਸ਼ ਚੋਪੜਾ, ਰਜਿਸਟਰਾਰ ਦੁਆਰਾ ਧੰਨਵਾਦ ਦੇ ਮਤੇ ਨਾਲ ਹੋਈ ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …