ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ) – ਸ੍ਰਿਸ਼ਟੀ ਦੇ ਵਿਕਾਸ ਤੋਂ ਲੈ ਕੇ ਤਕਨੀਕੀ ਵਿਕਾਸ ਤੱਕ ਇਨਸਾਨਾਂ ਦੀ ਜੀਵਨਸ਼ੈਲੀ ਬੇਸ਼ੱਕ ਬਦਲ ਗਈ ਹੈ, ਲੇਕਿਨ ਅੱਜ ਵੀ ਦਿਮਾਗੀ ਵਿਕਾਸ ਦੀ ਬਦਲਣ ਦੀ ਇਨਸਾਨ ਅਤੇ ਸਮਾਜ ਨੂੰ ਕਿੰਨੀ ਜਰੂਰਤ ਹੈ।ਇਸ ਸੋਚ ‘ਤੇ ਆਧਾਰਿਤ ਹੈ ਪਲਕ ਕੁੰਦਰਾ ਵਲੋਂ ਲਿਖਿਆ ਨਾਟਕ ‘ਖਵਾਬਗਾਹ’।ਮਿਰਚੀ ਥਿਏਟਰ ਫੈਸਟੀਵਲ ਤਹਿਤ ‘ਦਾ ਡਰਾਮਾ ਕਲੈਪ’ ਪ੍ਰੋਡਕਸ਼ਨ ਹਾਊਸ ਦੀ ਸੁਵਿਧਾ ਦੁੱਗਲ ਸਰਪਾਲ ਵਲੋਂ ਅੱਜ ਇਹ ਨਾਟਕ ਅੰਮ੍ਰਿਤਸਰ ਸਥਿਤ ਆਰਟ ਗੈਲਰੀ ਵਿੱਚ ਪੇਸ਼ ਕੀਤਾ ਗਿਆ।‘ਦਾ ਡਰਾਮਾ ਕਲਾਪ’ ਪ੍ਰੋਡਕਸ਼ਨ ਹਾਉਸ ਦਾ ਪਿੱਛਲਾ ਪਲੇਅ ‘ਦ ਕੈਂਸਲਡ ਹਨੀਮੂਨ’ ਇੱਕ ਹਿਟ ਨਾਟਕ ਸੀ।ਇਸ ਪਲੇਅ “ਖਵਾਬਗਾਹ” ਦੀ ਨਿਰਦੇਸ਼ਿਕਾ ਸੁਵਿਧਾ ਦੁਗਲ ਸਰਪਾਲ ਨੇ ਨਾ ਕੇਵਲ ਥਿਏਟਰ ਵਿੱਚ, ਸਗੋਂ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਆਪਣੀ ਮਿਹਨਤ ਤੇ ਹੁਨਰ ਵਜੋਂ ਇੱਕ ਅਲੱਗ ਹੀ ਮਕਾਮ ਬਣਾਇਆ ਹੈ।
ਰੇਡੀਓ ਮਿਰਚੀ ਦੇ ਨਾਲ ਮਿਲ ਕੇ ਸੁਵਿਧਾ ਦੁੱਗਲ ਸਰਪਾਲ ਅਤੇ ਪਲਕ ਕੁੰਦਰਾ, ‘ਖਵਾਬਗਾਹ’ ਵਿੱਚ ਸਮਾਜ ਦੇ ਤਾਣੇ-ਬਾਣੇ ਵਿੱਚ ਫਸੇ ਇਨਸਾਨ ਦੀ ਜ਼ਿੰਦਗੀ ‘ਚ ਬਦਲਾਅ ਅਤੇ ਉਸ ਦੀ ਜੱਦੋਜਹਿਦ ਨੂੰ ਇੱਕ ਨਵੇਂ ਰੂਪ ਵਿੱਚ ਵਿਖਾਇਆ ਗਿਆ ਹੈ।
ਇਸ ਨਾਟਕ ‘ਖਵਾਬਗਾਹ’ ਦੇ ਕਿਰਦਾਰ ਅਰਵਿੰਦਰ ਚਮਕ ਨੇ ਇਸ ਵਿੱਚ ਰੂਹ ਨੂੰ ਸਕੂਨ ਦੇਣ ਵਾਲੀਆਂ ਕਵਿਤਾਵਾਂ ਦਾ ਸਿਰਜਨ ਤਾਂ ਕੀਤਾ ਹੀ ਹੈ, ਨਾਲ ਹੀ ਇਸ ਪਲੇਅ ਵਿੱਚ ਇੱਕ ਮਹੱਤਵਪੂਰਣ ਕਿਰਦਾਰ ਵਜੋਂ ਨਜ਼ਰ ਆਏ ਹਨ।ਖੁੱਦ ਸੁਵਿਧਾ ਦੁੱਗਲ ਸਰਪਾਲ, ਪਲਕ ਕੁੰਦਰਾ, ਉਮਰਬੀਰ ਸਿੰਘ, ਹਨੀਸ਼ ਰਾਜਪੂਤ, ਖੁਸ਼ੀ ਅਰੋੜਾ, ਚਾਹਤ ਸੱਭਰਵਾਲ, ਅਭਿਨਵ ਸਰਪਾਲ, ਰਚਿਤ ਸਰਪਾਲ, 4 ਸਾਲ ਦੀ ਤਾਏਸ਼ਾ ਤੇ ਰੇਡੀਓ ਮਿਰਚੀ ਦੀ ਰੇਡੀਓ ਜੌਕੀ ਅਵਨੀ ਬਤਰਾ ਨੇ ਇਸ ਪਲੇਅ ਵਿੱਚ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …