Wednesday, April 1, 2026

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ਸੈਮੀਨਾਰ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ‘ਔਟਿਜ਼ਮ ਸਪੈਕਟਰਮ ਡਿਸਓਡਰ ਏ ਡਿਟੇਲ ਕੰਨਵਰਜ਼ੇਸ਼ਨ ਵਿਦ ਡਾ. ਅਤੁਲ ਮਦਾਨ’ (Autism Spectrum Disorder a detail conversation with Dr. Atul Madaan ) ਸੈਮੀਨਾਰ ਕਰਵਾਇਆ ਗਿਆ।
                    ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ ਨੇ ਡਾ. ਅਤੁਲ ਮਦਾਨ ਦੀਆਂ ਪ੍ਰਾਪਤੀਆਂ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ।ਡਾ. ਅਤੁਲ ਮਦਾਨ ਔਟਿਜ਼ਮ ਦੀ ਦੇਖਭਾਲ ਦੇ ਮੁੱਖ ਸਲਾਹਕਾਰ ਅਤੇ ਕਲੀਨਿਕਲ ਮਨੋਵਿਗਿਆਨੀ ਨੇ ਔਟਿਜ਼ਮ ਦੇ ਬਾਰੇ ਪੂਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਗਿਆਨ ਵਿੱਚ ਵਾਧਾ ਕੀਤਾ।ਡਾ. ਅਤੁਲ ਮਦਾਨ ਨੇ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਅੱਜ ਹਾਜ਼ਰ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਅਤੇ ਸ਼ੰਕਾਵਾਂ ਦਾ ਬਹੁਤ ਹੀ ਸੂਝ-ਬੂਝ ਨਾਲ ਨਿਪਟਾਰਾ ਕੀਤਾ।ਡਾ. ਇੰਦਰਜੀਤ ਕੌਰ ਨੇ ਸੈਸ਼ਨ ਦੇ ਅੰਤ ਵਿਚ ਔਟਿਜ਼ਮ ਦੇ ਪੀੜਿਤ ਬੱਚਿਆਂ ਅਤੇ ਮਰੀਜ਼ਾਂ ਨੂੰ ਬਹੁਤ ਹੀ ਸੰਵੈਦਨਸ਼ੀਲ ਤਰੀਕੇ ਨਾਲ ਪਿਆਰ ਸਾਂਝਾ ਕਰਨ ਦੀ ਜਰੂਰਤ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਅਤੁਲ ਮਦਾਨ ਤੇ ਰਘੂ ਬਹਿਲ ਫਾਉਂਡਰ ਆਫ ਕੇਅਰ ਫਾਰ ਔਟਿਜ਼ਮ ਨੂੰ ਭਗਤ ਜੀ ਦੀ ਫੋਟੋ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
                   ਇਸ ਮੌਕੇ ਮਾਸਟਰ ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਆਰ.ਪੀ ਸਿੰਘ, ਤਿਲਕ ਰਾਜ ਸ੍ਰੀਮਤੀ ਸੁਨੀਤਾ ਨਈਅਰ ਅਤੇ ਦਿਲਬਾਗ ਸਿੰਘ ਕੋਆਡੀਨੇਟਰ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਨੀਡਜ਼ ਆਦਿ ਹਾਜ਼ਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …