ਮ੍ਰਿਤਕ ਦੀ ਯਾਦ ‘ਚ ਲਗਾਇਆ ਛਾਂਦਾਰ ਅਤੇ ਫਲਦਾਰ ਪੌਦਾ
ਅੰਮ੍ਰਿਤਸਰ, 30 ਮਾਰਚ (ਦੀਪ ਦਵਿੰਦਰ ਸਿੰਘ) – ਪਿਛਲੇ ਦਿਨੀਂ ਦਰਦਨਾਕ ਵਿਛੋੜਾ ਦੇ ਗਏ ਪੰਜਾਬੀ ਜ਼ੁਬਾਨ ਦੇ ਨਾਮਵਰ ਗਜ਼ਲਗੋ ਅਤੇ ਪ੍ਰਮੁੱਖ ਸਾਹਿਤਕਾਰ ਦੇਵ
ਦਰਦ ਨਮਿਤ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਵਲੋਂ ਸਥਾਪਿਤ ਕੀਤੇ ਗਏ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਇਆ ਗਿਆ।
ਉਹਨਾਂ ਦੀ ਯਾਦ ਨੂੰ ਚਿਰ ਸਥੀਵੀ ਬਣਾਉਣ ਲਈ ਉਹਨਾਂ ਦੇ ਪਰਿਵਾਰ, ਦੋਸਤ ਸਾਹਿਤਕਾਰ ਅਤੇ ਸਕੂਲ ਸਟਾਫ ਵਲੋਂ ਸਕੂਲ ਕੰਪਲੈਕਸ ਵਿੱਚ ਅੰਬ ਦਾ ਬੂਟਾ ਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਧਾਰਮਿਕ ਰਸਮਾਂ ਤੋਂ ਬਾਅਦ ਸ਼ੁਰੂ ਹੋਏ ਸੋਗ ਸਮਾਗਮ ਦੀ ਕਾਰਵਾਈ ਦੇਵ ਦਰਦ ਸਾਹਬ ਦੇ ਕਰੀਬੀ ਮਿੱਤਰ ਦੀਪ ਦੇਵਿੰਦਰ ਸਿੰਘ ਅਤੇ ਵਰਿੰਦਰ ਸਹਿਦੇਵ ਨੇ ਸਾਂਝੇ ਤੌਰ ‘ਤੇ ਚਲਾਈ।ਕੇਂਦਰੀ ਸਭਾ ਦੇ ਬੁਲਾਰੇ ਮੱਖਣ ਕੁਹਾੜ, ਵਿਧਾਇਕ ਡਾ. ਅਜੈ ਗੁਪਤਾ, ਡਾ. ਪਰਮਿੰਦਰ, ਡਾ. ਰਾਜ ਕੁਮਾਰ ਵੇਰਕਾ, ਜਗਦੀਸ਼ ਸਚਦੇਵਾ, ਅਨੀਤਾ ਦੇਵਗਨ, ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ, ਐਸ ਨਸੀਮ, ਰਜਿੰਦਰ ਮੋਹਨ ਸਿੰਘ ਛੀਨਾ ਅਤੇ ਯਾਕੂਬ ਗਿੱਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਵ ਦਰਦ ਸਾਹਬ ਕਹਿਣੀ ਤੇ ਕਰਨੀ ਦੇ ਪੱਕੇ ਸਨ ਉਹ ਆਪਣੇ ਕੀਤੇ ਕੰਮਾਂ ਕਰਕੇ ਲੋਕ ਚੇਤਿਆਂ ਵਿੱਚੋਂ ਕਦੀ ਵੀ ਮਨਫੀ ਨਹੀਂ ਹੋਣਗੇ।
ਕੇਂਦਰੀ ਪੰਜਾਬੀ ਲੇਖਕ ਸਭਾ, ਖਾਲਸਾ ਕਾਲਜ ਅੰਮ੍ਰਿਤਸਰ,ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ, ਜਨਵਾਦੀ ਲੇਖਕ ਸੰਘ, ਸਾਹਿਤ ਸਭਾ ਬਾਬਾ ਬਕਾਲਾ, ਪੰਜਾਬੀ ਸਾਹਿਤ ਸੰਗਮ, ਸਾਹਿਤ ਸਭਾ ਮਾਛੀਵਾੜਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ।
ਇਸ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਨਵਪ੍ਰੀਤ, ਡਾ. ਚਰਨ ਕੰਵਲ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਮੁਖਤਾਰ ਗਿੱਲ, ਸੈਲਿੰਦਰਜੀਤ ਰਾਜਨ, ਰਾਜਵਿੰਦਰ ਰਾਜ, ਮਨਜੀਤ ਸਿੰਘ ਵਸੀ, ਮੱਖਣ ਭੈਣੀਵਾਲ, ਸ਼ੁਕਰਗੁਜ਼ਾਰ ਸਿੰਘ, ਐਡਵੋਕੇਟ ਵਿਸ਼ਾਲ, ਵਿਕਾਸ ਸੋਨੀ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਕੁਲਬੀਰ ਸਿੰਘ ਸੂਰੀ, ਹਰਦੀਪ ਗਿੱਲ, ਗੁਰਿੰਦਰ ਮਕਨਾ, ਪ੍ਰਿੰ. ਕੁਲਵੰਤ ਸਿੰਘ ਅਣਖੀ, ਹਰਿੰਦਰ ਸੋਹਲ, ਨਿਰਮਲ ਅਰਪਣ, ਡਾ. ਆਤਮ ਰੰਧਾਵਾ, ਡਾ. ਸੀਮਾ ਗਰੇਵਾਲ, ਡਾ. ਹੀਰਾ ਸਿੰਘ, ਜਸਬੀਰ ਝਬਾਲ, ਗੁਰਦਿਆਲ ਸਿੰਘ ਬੱਲ, ਰਵੀ ਕਾਂਤ, ਹਰਮੀਤ ਆਰਟਿਸਟ, ਨਰਿੰਜਨ ਸੂਖਮ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਅਤਰ ਤਰਸਿੱਕਾ, ਡਾ. ਪਰਮਜੀਤ ਸਿੰਘ ਬਾਠ, ਹਰਪਾਲ ਨਾਗਰਾ, ਰਾਜ ਪਾਲ ਬਾਠ, ਰਾਜ ਕੁਮਾਰ ਰਾਜ, ਰਵੀ ਠਾਕੁਰ, ਰਜਿੰਦਰ ਰਿਖੀ, ਡਾ. ਇਕਬਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਸਾਹਿਤਕਾਰ ਹਾੱਰ ਸਨ ।
ਪਰਿਵਾਰ ਵਲੋਂ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਸਭਨਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media