Monday, March 30, 2026

ਬੀ.ਐਸ..ਐਫ ਦੀ ਟੀਮ ਨੇ ਸ਼ਹੀਦ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਪ੍ਰਮਾਣ ਪੱਤਰ 

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਦੀ ਧਰਤੀ ‘ਤੇ ਜਨਮੇ ਸ਼ਮਸ਼ੇਰ ਸਿੰਘ ਜੋ ਕਿ ਬੀ.ਐਸ.ਐਫ ਵਿੱਚ ਬਤੌਰ ਸਹਾਇਕ ਕਮਾਂਡੈਂਟ ਵਜੋਂ ਬਾਟਮਾਲੂ ਸ੍ਰੀਨਗਰ ਵਿਖੇ ਡਿਊਟੀ ‘ਤੇ ਤਾਇਨਾਤ ਸਨ।ਉਹ 7 ਅਪ੍ਰੈਲ 1993 ਨੂੰ ਬੱਸ ਸਟੈਂਡ ਬਾਟਮਾਲੂ ਸ੍ਰੀ ਨਗਰ ਵਿਖੇ ਦੇੇਸ਼ ਦੀ ਰੁੱਖਿਆ ਲਈ ਲੜਦੇ ਹੋਏ ਇੱਕ ਸ਼ਕਤੀਸ਼ਾਲੀ ਬੰਬ ਵਿਸਫੋਟ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਸਨ।ਇਸ ਸਬੰਧੀ ਬੀ.ਐਸ.ਐਫ ਹੈਡਕੁਆਰਟਰ ਫਰੀਦਕੋਟ ਤੋਂ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ‘ਤੇ ਆਪ੍ਰੇਸ਼ਨ ਕੈਜਯੁਲਟੀ ਸਰਟੀਫਿਕੇਟ ਦੇਣ ਪਹੁੰਚੇ।ਡਿਪਟੀ ਕਮਾਂਡਰ ਸੁਭਾਸ ਚੰਦਰਾ ਨੇ ਸ਼ਹੀਦ ਦੇ ਪਰਿਵਾਰ ਦਾ ਹੌਸਲਾ ਵਧਾਇਆ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਬੀ.ਐਸ.ਐਫ ਦੇ ਜਵਾਨ ਰਾਤ ਦਿਨ ਬੈਠ ਕੇ ਸਰਹੱਦਾਂ ‘ਤੇ ਬੈਠ ਕੇ ਦੇਸ਼ ਦੀ ਰਾਖੀ ਕਰਦੇ ਹਨ ਅਤੇ ਹਰ ਸਮੇਂ ਆਪਣੇ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ।
                   ਇਸ ਮੌਕੇ ਬੀ.ਐਸ.ਐਫ ਟੀਮ ਦੇ ਸਦਾਨੰਦ, ਅਮਿਤ ਕੁਮਾਰ, ਗਿਰਧਾਰੀ ਲਾਲ ਅਤੇ ਮਹੁੱਲਾ ਨਿਵਾਸੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …