ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ
ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਦ ਵਿਚ ਮੁੱਖ ਮਹਿਮਾਨ ਸਰੂਪ ਰਾਣੀ ਕਾਲਜ ਦੀ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਤੇ ਹੋਰ ਮਹਿਮਾਨ, ਖੁਸਪਾਲ, ਡਾ: ਨੀਰੂ ਬਾਲਾ, ਸੀ.ਏ ਪ੍ਰੀਤੀ ਨਾਗੀ, ਪ੍ਰੋ. ਪ੍ਰਬੋਧ ਕੁਮਾਰ ਐਸ.ਐਸ.ਐਮ ਕਾਲਜ ਦੀਨਾਨਗਰ ਗੁਰਦਾਸਪੁਰ, ਜ਼ਿਲ੍ਹਾ ਰੋਜ਼ਗਾਰ ਦਫਤਰ ਤੋਂ ਗੌਰਵ ਕੁਮਾਰ ਅਤੇ ਜਸਬੀਰ ਸਿੰਘ ਗਿੱੱਲ ਦੇ ਸਹਿਯੋਗ ਨਾਲ ਆਤਮਾ ਨਿਰਭਰ ਅਭਿਆਨ ਤਹਿਤ ਨੌਜਵਾਨਾਂ ਦੇ ਉਨਤ ਭਵਿੱਖ ਲਈ ਕੈਰੀਅਰ ਕੌਂਸਲਿੰਗ ਅਤੇ ਕਰੀਅਰ ਸਲਾਹ ਪ੍ਰੋਗਰਾਮ ਕਰਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਸੰਗੀਤ ਟੀਮ ਵਲੋਂ ਦੀਪ ਜਗਾ ਕੇ, ਗਾਇਤਰੀ ਮੰਤਰ ਤੇ ਗੁਰਬਾਣੀ ਸ਼ਬਦ ਨਾਲ ਕੀਤੀ ਗਈ।ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ।ਇਸ ਉਪਰੰਤ ਜ਼ਿਲ੍ਹਾ ਯੁਵਾ ਅਫਸਰ ਆਕਾਂਕਸ਼ਾ ਮਹਾਵਰੀਆ ਨੇ ਸਮੂਹ ਭਾਗੀਦਾਰਾਂ ਨੂੰ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ।
ਸੂਬਾ ਪੱਧਰ ‘ਤੇ ਕਰਵਾਏ ਗਏ ਨੈਸ਼ਨਲ ਯੂਥ ਪਾਰਲੀਮੈਂਟ ਪ੍ਰੋਗਰਾਮ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਸ਼ੁਭਨੀਤ ਕੌਰ ਨੂੰ ਨਹਿਰੂ ਯੁਵਾ ਕੇਂਦਰ ਵਲੋਂ ਸਨਮਾਨਿਤ ਕੀਤਾ ਗਿਆ।ਬੁਲਾਰਿਆਂ ਨੇ ਭਾਗੀਦਾਰਾਂ ਨੂੰ ਆਪਣੇ ਵਿਸ਼ੇ ‘ਤੇ ਜਾਣਕਾਰੀ ਦਿੱਤੀ।ਇਸ ਕੜੀ ਵਿੱਚ ਡਾ: ਨੀਰੂ ਬਾਲਾ ਨੇ ਨੌਜਵਾਨਾਂ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਸੀ.ਏ ਪ੍ਰੀਤੀ ਨਾਗੀ ਨੇ ਨਵੀਂ ਸਿੱਖਿਆ ਨੀਤੀ, ਖੁਸ਼ਪਾਲ ਨੇ ਆਤਮ-ਨਿਰਭਰ ਭਾਰਤ ਅਤੇ ਸਵੈ-ਰੁਜਗਾਰ ਬਾਰੇ, ਜਸਬੀਰ ਗਿੱਲ ਅਤੇ ਗੋਰਵ ਕੁਮਾਰ ਵਲੋਂ ਕੈਰੀਅਰ ਕਾਊਂਸਲਿੰਗ ਬਾਰੇ ਪ੍ਰਤੀਭਾਗੀਆਂ ਨਾਲ ਵਿਚਾਰ ਸਾਂਝੇ ਕੀਤੇ ਨੌਜਵਾਨ ਪ੍ਰਤੀਯੋਗੀਆਂ ਨੇ ਪ੍ਰੋਗਰਾਮ ਦੇ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਵਿੱਚ ਸ੍ਰੀਮਤੀ ਸਮਰਿਧੀ ਟੰਡਨ ਨੇ ਬੇਟੀ ਬਚਾਓ ਬੇਟੀ ਪੜ੍ਹਾਓ, ਸ੍ਰੀਮਤੀ ਜਪਜੀਤ ਕੌਰ ਨੇ ਨਵੀਂ ਸਿੱਖਿਆ ਨੀਤੀ ‘ਤੇ ਆਪਣੀ ਸ਼ਮੂਲੀਅਤ ਦਰਜ਼ ਕਰਵਾਈ।
ਜੀਂਦ ਥੀਏਟਰ ਗਰੁੱਪ, ਲੋਪੋਕੇ ਤੇ ਅੰਮ੍ਰਿਤਸਰ ਵਲੋਂ ਨਸ਼ਿਆਂ ਅਤੇ ਐਚ.ਆਈ.ਵੀ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਨਾਟਕ ਪੇਸ਼ ਕੀਤਾ ਗਿਆ।ਜਿਸ ਦੌਰਾਨ 700 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ ਸੀ।ਸਟੇਜ਼ ਦਾ ਸੰਚਾਲਨ ਕਰਦਿਆਂ ਨਹਿਰੂ ਯੁਵਾ ਕੇਂਦਰ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਅਤੇ ਨੌਜਵਾਨ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media