ਸਮਰਾਲਾ, 31 ਮਾਰਚ (ਇੰਦਰਜੀਤ ਸਿੰਘ ਕੰਗ) – ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਅਤੇ ਪੰਜਾਬ ਦੀ ਸੀਨੀ: ਮੀਤ ਪ੍ਰਧਾਨ
ਹਰਜੀਤ ਕੌਰ ਸਮਰਾਲਾ ਦੀ ਪ੍ਰਧਾਨਗੀ ਹੇਠ ਮੁਲਾਜਮਾਂ ਦਾ ਇੱਕ ਵਫਦ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ।ਉਨ੍ਹਾਂ ਨੇ ਆਪਣੀਆਂ ਲਮਕ ਰਹੀਆਂ ਮੰਗਾਂ ਅਤੇ ਪਿਛਲੀਆਂ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਸੋਸ਼ਣ ਬਾਰੇ ਹਲਕਾ ਵਿਧਾਇਕ ਨੂੰ ਦੱਸਿਆ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਵਧਾਈ ਦਿੱਤੀ।ਉਨਾਂ ਆਸ ਪ੍ਰਗਟ ਕੀਤੀ ਕਿ ਮੌਜ਼ੂਦਾ ਸਰਕਾਰ ਜੰਗਲਾਤ ਮਹਿਕਮੇਂ ਦੇ ਕੱਚੇ ਮੁਲਾਜ਼ਮ ਸਰਕਾਰ ਤੋਂ ਆਸ ਕਰਦੇ ਹਨ ਕਿ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਜਲਦੀ ਆਰੰਭੀ ਜਾਵੇ।ਪਿਛਲੀਆਂ ਸਰਕਾਰਾਂ ਵਲੋਂ ਕੱਚੇ ਮੁਲਜਮਾਂ ਨੂੰ ਰੈਗੂਲਰ ਕਰਨ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ।ਪਿਛਲੀ ਸਰਕਾਰ ਵੀ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਕਾਨੂੰਨ ਬਣਾ ਕੇ ਕੋਝਾ ਮਜ਼ਾਕ ਕਰਦੀ ਰਹੀ ਹੈ।ਪੰਜਾਬ ਸਰਕਾਰ ਵਲੋਂ 2016 ਵਿੱਚ 27000 ਅਤੇ 2021 ਵਿੱਚ 36000 ਵਰਕਰਾਂ ਨੂੰ ਪੱਕਾ ਕਰਨ ਲਈ ਕੀਤੇ ਗਏ ਨੋਟੀਫਿਕੇਸ਼ਨ ਨਾਲ ਕੋਈ ਵੀ ਵਰਕਰ ਪੱਕਾ ਨਹੀਂ ਕੀਤਾ ਗਿਆ।
ਪਿਛਲੇ ਸਮੇਂ ਦੌਰਾਨ ਜਿਹਨਾਂ ਵਰਕਰਾਂ ਦੀ ਡਿਊਟੀ ਕਰਦੇ ਹੋਏ ਮੌਤ ਹੋ ਗਈ ਸੀ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।ਪੱਕੇ ਹੋ ਚੁੱਕੇ ਜੰਗਲਾਤ ਵਰਕਰਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਹਰੇਕ ਕਿਸਮ ਦੇ ਮਾਸਟਰੋਲ/ਬਿਲ ‘ਤੇ ਦਰਜ਼ ਕੱਚੇ ਵਰਕਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਘੇਰੇ ਹੇਠ ਲਿਆਂਦਾ ਜਾਵੇ, ਪ੍ਰਾਵੀਡੈਂਟ ਫੰਡ ਵੀ ਕੱਟਿਆ ਜਾਵੇ, ਈ.ਐਸ.ਆਈ ਸਹੂਲਤ ਲਾਗੂ ਕੀਤੀ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ।ਵਰਕਰਾਂ ਨੂੰ ਹਰੇਕ ਕਿਸਮ ਦੀਆਂ ਛੁੱਟੀਆਂ ਜਿਵੇਂ ਅਚਨਚੇਤੀ, ਮੈਡੀਕਲ, ਜਣੇਪਾ ਛੁੱਟੀ, ਗਜ਼ਟਿਡ ਛੁੱਟੀਆਂ ਆਦਿ ਦਿੱਤੀਆਂ ਜਾਣ।ਹਫਤਾਵਾਰੀ ਪੇਡ ਰੈਸਟ ਦੀ ਦਿਹਾੜੀ ਨਾ ਕੱਟੀ ਜਾਵੇ।
ਮੰਗ ਪੱਤਰ ਦੇਣ ਮੌਕੇ ਕੁਲਦੀਪ ਲਾਲ ਮੱਤੇਵਾੜਾ, ਸੁਰਜੀਤ ਸਿੰਘ ਮੱਤੇਵਾੜਾ, ਸਿਮਰਨਜੀਤ ਸਿੰਘ ਉਟਾਲ ਬੌਂਦਲੀ, ਲਖਵੀਰ ਸਿੰਘ, ਜਗਵੀਰ ਸਿੰਘ ਨਾਗਰਾ, ਭਾਗ ਖਾਂ, ਰਵੀ, ਰਜਿੰਦਰ ਕੌਰ, ਹਰਜੀਤ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਲਖਵਿੰਦਰ ਸਿੰਘ, ਬਲਕਾਰ ਰਾਮ, ਸੁਖਚੈਨ ਸਿੰਘ, ਗੁਰਨਾਮ ਸਿੰਘ, ਦਵਿੰਦਰ ਸਿੰਘ ਖੀਰਨੀਆਂ ਆਦਿ ਸ਼ਾਮਿਲ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media