ਭਾਰਤ ਵਿੱਚ ਇਸ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉਪਰ ਹੈ ਅਤੇ ਇਹ ਗਿਣਤੀ ਦਿਨੋਂ ਦਿਨ ਵਧ ਰਹੀ ਹੈ।1921 ਵਿੱਚ ਅਮਰੀਕਾ ਵਿੱਚ ਡੈਟਾਇਟ ਮਿਸ਼ੀਗਨ ਪੁਲੀਸ ਡਿਪਾਰਟਮੈਂਟ ਨੇ ਮੋਬਾਇਲ ਦੀ ਵਰਤੋਂ ਆਰੰਭ ਕੀਤੀ।ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ।ਜਿਸ ਕਰਕੇ ਪਿੱਛਲੀ ਸਦੀ ਦੇ 60 ਵਰ੍ਹਿਆਂ ਤੱਕ ਇਹ ਇੱਕ ਬਰੀਫ ਕੇਸ ਕਰਕੇ ਵਰਗੇ ਡੱਬੇ ਵਿੱਚ ਰੱਖਣਾ ਪੈਂਦਾ ਸੀ ਅਤੇ ਇਸ ਦੀ ਰੇਂਜ਼ ਵੀ 70 ਕੁ ਕਿਲੋਮੀਟਰ ਹੀ ਸੀ।ਆਮ ਲੋਕਾਂ ਦੁਆਰਾ ਮੋਬਾਇਲ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ 1983 ਵਿੱਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕਪ੍ਰਿਯਤਾ ਦਿਨੋ ਦਿਨ ਆਪਣੇ ਪੈਰ ਪਸਾਰਦੀ ਗਈ।ਭਾਰਤ ਵਿੱਚ ਮੋਬਾਈਲ ਫੋਨ 1994 ਵਿੱਚ ਆਇਆ।ਉਸ ਸਮੇਂ ਮੋਬਾਇਲ ਫੋਨ ਦੀਆਂ ਕੰਪਨੀਆਂ ਵੀ ਘੱਟ ਸਨ ਤੇ ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਕਾਲ ਵੀ ਬਹੁਤ ਮਹਿੰਗੀ ਸੀ ਅਤੇ ਇਨਕਮਿੰਗ ਲਈ ਵੀ ਪੈਸੇ ਅਦਾ ਕਰਨੇ ਪੈਂਦੇ ਸਨ।
ਅਜੋਕੇ ਸਮੇਂ ਮੋਬਾਇਲ ਜੀਵਨ ਦਾ ਅਭਿੰਨ ਅੰਗ ਬਣ ਗਿਆ ਹੈ।ਜਿਥੇ ਇਸ ਨੇ ਪੂਰੀ ਦੁਨੀਆਂ ਨੂੰ ਇੱਕ ਪਿੰਡ ਜਾਂ ਮੁਹੱਲਾ ਬਣਾ ਦਿੱਤਾ ਹੈ।ਜਿਥੇ ਮੋਬਾਇਲ ਦੀ ਵਰਤੋਂ ਵਿਦਿਅਕ, ਸਮਾਜਿਕ, ਧਾਰਮਿਕ, ਰਾਜਨੀਤਕ, ਡਾਕਟਰੀ ਅਤੇ ਮਨਰੰਜ਼ਨ ਤੇ ਹੋਰ ਖੇਤਰਾਂ ਵਿੱਚ ਵਧ ਰਹੀ ਹੈ, ਉਥੇ ਇਸ ਦੇ ਕਈ ਤਰਾਂ ਦੇ ਨੁਕਸਾਨ ਵੀ ਸਾਹਮਣੇ ਆ ਰਹੇ ਹਨ।ਬੱਚਿਆਂ ਲਈ ਇਹ ਬਹੁਤ ਘਾਤਕ ਹਨ।ਜੋ ਬੱਚੇ ਜਨਮ ਤੋਂ ਇੱਕ ਸਾਲ ਦੇ ਵਿੱਚ ਵਿੱਚ ਮੋਬਾਈਲ ਫੋਨ ਵਰਤਦੇ ਹਨ।ਉਹ ਦੂਜੇ ਬੱਚਿਆਂ ਦੇ ਮੁਕਾਬਲੇ ਜਿਆਦਾ ਚਿੜਚਿੜੇ ਅਤੇ ਕਮਜ਼ੋਰ ਯਾਦਾਸ਼ਤ ਵਾਲੇ ਹੁੰਦੇ ਹਨ।ਲਗਾਤਾਰ ਹੈਡਫੋਨ ਦੀ ਵਰਤੋਂ ਕਰਨ ਨਾਲ ਪੰਜ ਤੋਂ ਸੱਤ ਸਾਲ ਵਿੱਚ ਸਾਡੇ ਕੰਨਾਂ ਦੀ ਸੁਣਨ ਸਮਰੱਥਾ ਘਟ ਜਾਂਦੀ ਹੈ।ਮੋਬਾਈਲ ਫੋਨ ਵਿੱਚ ਵਰਤੀਆਂ ਜਾਣ ਵਾਲੀਆਂ ਤਰੰਗਾਂ ਸਾਡੇ ਸਰੀਰ ਦੇ ਹਾਰਮੋਨਜ਼ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।ਮੋਬਾਇਲ ਫੋਨ ਦੀ ਜਿਆਦਾ ਵਰਤੋਂ ਕਰਨ ਨਾਲ ਸਾਡੀ ਯਾਦਦਾਸ਼ਤ ਵੀ ਘਟਦੀ ਹੈ।ਮੋਬਾਇਲ ਫੋਨ ਦੇ ਟਾਵਰ ਵਿਚੋਂ ਨਿਕਲਣ ਵਾਲੀਆਂ ਭਿਆਨਕ ਕਿਰਨਾਂ ਬਹੁਤ ਬਿਮਾਰੀਆਂ ਦਾ ਸੱਦਾ ਦਿੰਦੀਆਂ ਹਨ।ਸੋ ਮੋਬਾਇਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਅਤੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ।0104202201

ਸ਼ਿੰਦਰਪਾਲ ਕੌਰ
ਕੰਪਿਊਟਰ ਫੈਕਲਟੀ ਸ.ਸ.ਭ.ਸ.ਸਸਸਸ (ਕੰਨਿਆ)
ਲੌਗੋਵਾਲ, ਜਿਲ੍ਹਾ ਸੰਗਰੂਰ।
Punjab Post Daily Online Newspaper & Print Media