ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਸਨਸਟੋਨ ਐਜੂਰਸਿਟੀ ਗੁੜਗਾਉਂ ਹਰਿਆਣਾ ਦੇ ਸਹਿਯੋਗ ਨਾਲ ‘ਨਵੀਂ ਸਿੱਖਿਆ ਨੀਤੀ’ ’ਤੇ
ਵੈਬੀਨਾਰ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ’ਚ ਕਰਵਾਏ ਇਸ ਵੈਬੀਨਾਰ ਪੀ.ਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵਲੋਂ ਕਰਵਾਇਆ ਗਿਆ।ਵੈਬੀਨਾਰ ਦੌਰਾਨ ਨਵੀਂ ਸਿੱਖਿਆ ਨੀਤੀ ’ਚ ਦਿਲਚਸਪ ਤਬਦੀਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ ਗਿਆ।
ਇਸ ਸਬੰਧੀ ਕਾਲਜ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਬੀਨਾਰ ਦੌਰਾਨ ਹੁਨਰ ਅਧਾਰਿਤ ਸਿਖਲਾਈ ਦੀ ਮਦਦ ਨਾਲ ਰੁਜ਼ਗਾਰ ਪੈਦਾ ਕਰਨ ’ਤੇ ਮੁੱਖ ਜ਼ੋਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਆਧੁਨਿਕ ਕਲਾਸਰੂਮ, ਫਲਿੱਪਡ ਲਰਨਿੰਗ, ਸਹਿਯੋਗੀ ਅਤੇ ਵਿਅਕਤੀਗਤ ਸਿਖਲਾਈ ਅਤੇ ਲਾਈਵ ਕਲਾਸਸ ਦੀਆਂ ਨਵੀਨਤਮ ਵਿਧੀਆਂ ਬਾਰੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਬਿਹਤਰ ਸਮਝ ਲਈ ਆਧੁਨਿਕ ਸਿੱਖਿਆ ਨੂੰ ਤਰਜ਼ੀਹ ਦੇਣ ਲਈ ਪ੍ਰੇਰਿਤ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਨੀਤੀ ਤਹਿਤ ਬਲੈਕ ਬੋਰਡ ਅਤੇ ਚਾਕ ਰਾਹੀਂ ਅਧਿਆਪਨ ਦੇ ਢੰਗਾਂ ਦੀ ਬਜ਼ਾਏ ਉਕਤ ਆਧੁਨਿਕ ਅਧਿਆਪਨ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ ਹੈ।
ਇਸ ਵੈਬੀਨਾਰ ’ਚ ਮਾਹਿਰ ਬੁਲਾਰੇ ਡਾ. ਅਤੁਲ ਸ਼ਰਮਾ ਨੇ ਕਿਹਾ ਕਿ ਅਧਿਆਪਨ ਇਕ ਚੁਣੌਤੀਪੂਰਨ ਪੇਸ਼ਾ ਹੈ ਅਤੇ ਮਾਹਿਰ ਸਰੋਤਾਂ ਦੀ ਘਾਟ, ਕੰਮ ਦਾ ਬੋਝ, ਵਿਦਿਆਰਥੀਆਂ ਵਲੋਂ ਵਸਤੂਆਂ ਨੂੰ ਦਿਲਚਸਪ ਢੰਗਾਂ ਰਾਹੀਂ ਯਾਦ ਰੱਖਣਾ ਆਦਿ ਪ੍ਰਭਾਵਸ਼ਾਲੀ ਅਤੇ ਸਾਰਥਿਕ ਅਧਿਆਪਨ ’ਚ ਵੱਡੀਆਂ ਚੁਣੌਤੀਆਂ ਅਤੇ ਰੁਕਾਵਟਾਂ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦਾ ਪ੍ਰਭਾਵਸ਼ਾਲੀ ਮਾਹੌਲ ਬਣਾ ਕੇ ਅਤੇ ਖੁੱਲ੍ਹੇ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਕੇ ਰਚਨਾਤਮਕਤਾ ਅਤੇ ਦਿਲਚਸਪੀ ਆਧਾਰਿਤ ਸਿੱਖਣ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਵੈਬੀਨਾਰ ਦਾ ਮੁੱਖ ਉਦੇਸ਼ ਨਵੇਂ ਸਿੱਖਿਆ ਸੁਧਾਰਾਂ ਦੇ ਨਾਲ ਅਗਾਂਹ ਵਧਣਾ ਹੈ ਤਾਂ ਜੋ ਅਧਿਆਪਨ ਅਤੇ ਸਿੱਖਣ ਦਾ ਇਕ ਬਿਲਕੁੱਲ ਵਿਲੱਖਣ ਅੰਦਾਜ਼ ਪ੍ਰਦਾਨ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਆਧੁਨਿਕ ਵਿਧੀਆਂ ਅਧਿਆਪਨ ਦੇ ਰਵਾਇਤੀ ਢੰਗ ਦੇ ਉਲਟ, ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਝ ਸਮਰੱਥਾ ਦੇ ਇੱਕੋ ਪੱਧਰ ’ਤੇ ਨਹੀਂ ਵਰਤਦੀਆਂ ਹਨ।ਡਾ. ਸ਼ਰਮਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਿਰਫ਼ ਅਧਿਆਪਕ ਆਧਾਰਿਤ ਹੋਣ ਦੀ ਬਜ਼ਾਏ ਆਧੁਨਿਕ ਅਧਿਆਪਨ ਵਿਧੀਆਂ ਪ੍ਰਸ਼ਨ-ਉਤਰ, ਪ੍ਰਦਰਸ਼ਨ, ਵਿਆਖਿਆ, ਵਿਹਾਰਕ, ਸਹਿਯੋਗੀ ਤਰੀਕਿਆਂ ’ਤੇ ਵਧੇਰੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਅਤੇ ਦੂਜਿਆਂ ਲਈ ਮੌਕੇ ਪੈਦਾ ਕਰਨ ਦੇ ਅਵਸਰ ਪ੍ਰਦਾਨ ਕਰਦੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media