ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਗਰੂਰ ਜਿਲ੍ਹਾ ਇੰਡਸਟਰੀ ਚੈਂਬਰ ਦੇ ਸਾਬਕਾ ਪ੍ਰਧਾਨ ਘਨਸ਼ਿਆਮ ਕਾਂਸਲ ਨੂੰ ਉਘੋਗ ਰਤਨ ਐਵਾਰਡ ਮਿਲਣ `ਤੇ
ਅਗਰਵਾਲ ਸਭਾ ਸਮੇਤ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ।ਸਮਾਗਮ ਅਗਰਵਾਲ ਸਭਾ ਦੇ ਪ੍ਰਧਾਨ ਪ੍ਰੇਮ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੇਮ ਗੁਪਤਾ ਨੇ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਸੰਗਰੂਰ ਇੰਡਸਟਰੀ ਚੈਂਬਰ ਵਲੋਂ ਸਿਲਵਰ ਜੁਬਲੀ ਸਮਾਗਮਾਂ ਵਿੱਚ ਸਨਅਤਕਾਰਾਂ ਵੱਲੋਂ ਘਣਸ਼ਿਆਮ ਕਾਂਸਲ ਦੇ ਪਾਏ ਵਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਦਯੋਗ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।ਇਹ ਸਮੱਚੇ ਸਮਾਜ ਅਤੇ ਖਾਸ ਕਰਕੇ ਅਗਰਵਾਲ ਸਮਾਜ ਲਈ ਮਾਣ ਵਾਲੀ ਗੱਲ ਹੈ।ਐਵਾਰਡ ਮਿਲਣ ਦੀ ਖੁਸ਼ੀ ਵਿੱਚ ਸੰਸਥਾਵਾਂ ਵਲੋਂ ਕਾਂਸਲ ਦੇ ਸਨਮਾਨ ਸਮਾਗਮ ਕਰਵਾਇਆ ਗਿਆ।ਪ੍ਰੇਮ ਗੁਪਤਾ ਨੇ ਕਿਹਾ ਕਿ ਘਨਸ਼ਿਆਮ ਕਾਂਸਲ ਹਰ ਉਦਯੋਗਪਤੀ ਦੀ ਆਵਾਜ਼ ਹਨ। ਸਥਾਨਕ ਅਗਰਸੇਨ ਚੌਂਕ ਵਿਖੇ ਬੁਲਾਰਿਆਂ ਨੇ ਕਿਹਾ ਕਿ ਘਨਸ਼ਿਆਮ ਕਾਂਸਲ ਇੱਕ ਉਦਯੋਗਪਤੀ ਹਨ ਅਤੇ ਜ਼ਿਲ੍ਹੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਰਹੇ ਹਨ।ਉਨ੍ਹਾਂ ਉਦਯੋਗਪਤੀਆਂ ਅਤੇ ਉਦਯੋਗਪਤੀਆਂ ਨਾਲ ਮਿਲ ਕੇ ਸਰਕਾਰ ਤੋਂ ਉਦਯੋਗ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ ਹੈ।ਇੰਡਸਟਰੀ ਲਈ ਬਹੁਤ ਕੁਝ ਕੀਤਾ ਗਿਆ ਹੈ।ਘਨਸ਼ਿਆਮ ਕਾਂਸਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਮੇਸ਼ਾਂ ਸਾਰਿਆਂ ਦੇ ਨਾਲ ਖੜੇ ਹਾਂ।
ਇਸ ਮੌਕੇ ਨੈਣਾ ਦੇਵੀ ਮੰਦਰ ਦੇ ਸਾਬਕਾ ਪ੍ਰਧਾਨ ਅਸ਼਼ੋਕ ਕਾਂਸਲ, ਕੱਪੜਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗਰਗ, ਪ੍ਰੋ: ਵਿਜੇ ਮੋਹਨ ਸਿੰਗਲਾ, ਪ੍ਰਵੀਨ ਬਿੱਟੂ, ਅਨਿਲ ਜੁਨੇਜਾ, ਰੋਟਰੀ ਕਲੱਬ ਸੁਨਾਮ ਸਿਟੀ ਦੇ ਪ੍ਰਧਾਨ ਅਨੂਪ ਗੋਇਲ, ਸਾਬਕਾ ਪ੍ਰਧਾਨ ਈਜ਼ਵਰ ਗਰਗ, ਦੀਪਕ ਦੀਪੂ, ਡਾ. ਰਾਮਪਾਲ ਗਰਗ, ਸੁਨਾਮ ਚੈਂਬਰ ਦੇ ਪ੍ਰਧਾਨ ਰਾਜੀਵ ਮੱਖਣ, ਭਾਰਤ ਭੂਸ਼ਣ ਗਰਗ ਭੱਟੇਵਾਲੇ, ਅਮਿਤ ਕੁਮਾਰ, ਅਨਿਲ ਲੌਂਗੋਵਾਲੀਆ, ਅਨਿਕ ਬਾਂਸਲ, ਸੋਨੀ ਭੁਟਾਲੀਆ, ਰਜਨੀਸ਼ ਸੰਜੂ, ਪੁਨੀਤ ਮਿੱਤਲ, ਰਾਜੂ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media