ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਐਲਾਨ, ਅੰਮ੍ਰਿਤਸਰ-ਏਅਰਪੋਰਟ ਐਲੀਵੇਟਿਡ ਰੋਡ ਦੀ ਮੰਗੀ ਪ੍ਰੋਜੈਕਟ ਰਿਪੋਰਟ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਅਤੇ ਇਸ ਆਲੇ ਦੁਆਲੇ ਬਣੇ ਪੁੱਲ, ਪਿਲਰਾਂ ਵਾਲੇ ਪੁਲਾਂ ਵਿੱਚ ਤਬਦੀਲ ਹੋਣਗੇ ਅਤੇ ਭਵਿੱਖ ਵਿੱਚ ਬਣਨ ਵਾਲੇ ਪੁੱਲ ਵੀ ਹੁਣ ਪਿਲਰਾਂ ਵਾਲੇ ਬਨਣਗੇ ਇਹ ਐਲਾਨ ਸੜਕੀ ਆਵਾਜਾਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ।ਉਨ੍ਹਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਇੱਕ ਰਸਮੀ ਮੁਲਾਕਾਤ ਤੋਂ ਬਾਅਦ ਕੀਤੇ ਇਸ ਐਲਾਨ ਦੇ ਨਾਲ ਹੀ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਬਣਨ ਵਾਲੇ ਐਲੀਵੇਟਿਡ ਰੋਡ ਦੀ ਪ੍ਰੋਜੈਕਟ ਰਿਪੋਰਟ ਵੀ ਤਲਬ ਕਰ ਲਈ ਹੈ।
ਔਜਲਾ ਅੱਜ ਪਾਰਲੀਮੈਂਟ ਵਿੱਚ ਪੰਜਾਬ ਨੈਸ਼ਨਲ ਹਾਈ ਵੇਅ ਅਤੇ ਪੰਜਾਬ ਦੇ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਦੀਆਂ ਸੜਕੀ ਆਵਾਜਾਈ ਸਬੰਧੀ ਇਲਾਕਾ ਵਾਸੀਆਂ ਅਤੇ ਦੂਰੋ ਨੇੜਿਓ ਆਉਣ ਵਾਲੇ ਯਾਤਰੂਆਂ ਦੀਆਂ ਸਮੱਸਿਆਵਾਂ ੳੇੁਨਾਂ ਦੇ ਧਿਆਨ ਵਿੱਚ ਲ਼ਿਆਉਣ ਲਈ ਮੰਤਰੀ ਗਡਕਰੀ ਨੂੰ ਮਿਲੇ ਸਨ।ਭਾਰਤ ਮਾਲਾ ਪ੍ਰੋਜੈਕਟ ਤੇ ਵੀ ਵਿਸਥਾਰ ਵਿੱਚ ਔਜਲਾ ਵਲੋਂ ਉਨ੍ਹਾਂ ਨਾਲ ਚਰਚਾ ਕੀਤੀ ਗਈ।ਨਿਤਿਨ ਗਡਕਰੀ ਨੇ ਔਜਲਾ ਦੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਅੰਮ੍ਰਿਤਸਰ ਅਤੇ ਇਸ ਦੇ ਆਲੇ ਦੁਆਲੇ ਬਨਣ ਵਾਲੇ ਪੁੱਲ ਜੇ ਸ਼ਹਿਰ ਦੀ ਦਿੱਖ ਨੂੰ ਵਿਗਾੜਦੇ ਹਨ ਅਤੇ ਇਸ ਨਾਲ ਯਾਤਰੂਆਂ ਦੀਆਂ ਸਮੱਸਿਆਵਾਂ ਵਧਦੀਆਂ ਹਨ ਤਾਂ ਉਨ੍ਹਾਂ ਦਾ ਇਹ ਸੁਝਾਅ ਬਹੁਤ ਕੀਮਤੀ ਹੈ ਕਿ ਅੰਮ੍ਰਿਤਸਰ ਵਿੱਚ ਆਲੇ ਦੁਆਲੇ ਪਿਲਰਾਂ ਵਾਲੇ ਪੁਲ ਬਣਨੇ ਚਾਹੀਦੇ ਹਨ।ਔਜਲਾ ਨੇ ਉਨ੍ਹਾਂ ਅੱਗੇ ਅੰਮ੍ਰਿਤਸਰ ਦੀ ਸਥਿਤੀ ਬਿਆਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਅਤੇ ਕਰਤਾਰਪੁਰ ਨਾਲ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ।ਅੰਮ੍ਰਿਤਸਰ ਦੇ ਨਾਲ ਡੇਰਾ ਬਾਬਾ ਨਾਨਕ ਵਿੱਚ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਅੰਮ੍ਰਿਤਸਰ-ਏਅਰਪੋਰਟ ਐਲੀਵੇਟਿਡ ਰੋਡ ਨੂੰ ਬਣਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।ਔਜਲਾ ਨੇ ਨੈਸ਼ਨਲ ਹਾਈਵੇ-3 ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜ਼ਾਂ ਲਈ ਧੰਨਵਾਦ ਕਰਦਿਆਂ ਲਿਖਤੀ ਤੌਰ ‘ਤੇ ਹੋਰ ਮੰਗਾਂ ਵੀ ਕੇਂਦਰੀ ਮੰਤਰੀ ਅੱਗੇ ਰੱਖੀਆਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ਉਪਰ ਬਣਾਏ ਜਾ ਰਹੇ ਪੁਲ ਪਿੱਲਰਾਂ ਵਾਲੇ ਬਣਾਏ ਜਾਣੇ ਚਾਹੀਦੇ, ਮੁੱਖ ਤੌਰ ‘ਤੇ ਸ਼ਾਮਲ ਹੈ।ਉਨ੍ਹਾਂ ਨੇ ਮਾਨਾਵਾਲਾ ਤੋਂ ਗੋਲਡਨ ਗੇਟ ਤੱਕ ਦੇ ਪੁਲ ਜਿਨ੍ਹਾਂ ਵਿੱਚ ਦਬੁਰਜੀ, ਡ੍ਰੀਮ ਸਿਟੀ, ਐਕਸਪ੍ਰੈਸ ਵੇਅ-ਹਾਈਵੇ 354-ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁੱਲ, ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ ਨੂੰ ਮਿੱਟੀ ਵਾਲੇ ਪੁਲਾਂ ਦੀ ਬਜ਼ਾਏ ਪਿੱਲਰ ਵਾਲੇ ਪੁਲਾਂ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ।ਉਨ੍ਹਾਂ ਇਸ ਨੂੰ ਸਮੇਂ ਦੀ ਲੋੜ ਦੱਸਦਿਆ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਐਲੀਵੇਟਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਲਈ ਵੀ ਬੇਨਤੀ ਕੀਤੀ।ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ‘ਤੇ ਲਾਈਟਾਂ ਅਤੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਕਾਰਜ਼ਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ।ਗਡਕਰੀ ਨੇ ਸਾਰੇ ਕਾਰਜ਼ਾਂ ਨੂੰ ਸਕਾਰਾਤਮਕ ਤੌਰ `ਤੇ ਆਰੰਭ ਅਤੇ ਪੂਰਾ ਕਰਨ ਦਾ ਭਰੋਸਾ ਹੀ ਨਹੀਂ ਸਗੋਂ ਤੁਰੰਤ ਪ੍ਰਭਾਵ ਨਾਲ ਅਮਲੀਜਾਮਾ ਪਹੁੰਚਣ ਦੇ ਵੀ ਮੰਤਰਾਲੇ ਨੂੰ ਆਦੇਸ਼਼ ਜਾਰੀ ਕਰ ਦਿੱਤੇ ਹਨ ।
ਇਸ ਮੌਕੇ ਕੇਂਦਰੀ ਮੰਤਰੀ ਵੀ ਕੇ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਮੈਂਬਰ ਸੀ.ਪੀ ਜੋਸ਼਼ੀ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …