ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਬਾਹਰ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਧਰਨਾ ਪ੍ਰ
ਦਰਸ਼ਨ ਕਰ ਰਹੇ ਈ.ਟੀ.ਟੀ. ਅਧਿਆਪਕਾਂ ਖਿਲਾਫ ਕਰਵਾਈ ਕਰਨ ਦੇ ਪੱਤਰ ਕਾਰਨ ਇਲਾਕੇ ਦੇ ਸਮੁੱਚੇ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ।ਸਕੂਲਾਂ ਵਿੱਚ ਈ.ਟੀ.ਟੀ ਅਧਿਆਪਕਾਂ ਖਿਲਾਫ਼ ਆਏ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜ ਕੇ ਅਧਿਆਪਕਾਂ ਨੇ ਰੋਸ ਜ਼ਾਹਿਰ ਕੀਤਾ। ਡੈਮੋਕਰੈਟਿਕ ਟੀਚਰਜ਼਼ ਫਰੰਟ ਪੰਜਾਬ ਦੀ ਇਕਾਈ ਚੀਮਾਂ ਦੇ ਪ੍ਰਧਾਨ ਪਰਵਿੰਦਰ ਉੱਭਾਵਾਲ ਅਤੇ ਸਕੱਤਰ ਸਤਨਾਮ ਉੱਭਾਵਾਲ ਨੇ ਦੱਸਿਆ ਕਿ ਨਵੀਂ ਬਣੀ ਸਰਕਾਰ ਅਫ਼ਸਰਸਾਹੀ ਦੇ ਹੱਥ ਖਿਡੌਣਾ ਬਣ ਰਹੀ ਹੈ।ਜਿਨਾਂ ਕੰਮਾਂ ਨੂੰ ਮੀਤ ਹੇਅਰ ਆਪ ਧਰਨਿਆਂ ਵਿੱਚ ਜਾ ਕੇ ਵਿਰੋਧ ਕਰਦੇ ਨਜ਼ਰ ਆਉਂਦੇ ਸਨ, ਉਹੀ ਕੰਮ ਸਿੱਖਿਆ ਮੰਤਰੀ ਬਣਦਿਆਂ ਉਨ੍ਹਾਂ ਨੂੰ ਸਹੀ ਜਾਪਣ ਲੱਗੇ ਹਨ।ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੇ ਹੁੰਦੇ ਧੱਕੇ ਪ੍ਰਤੀ ਧਰਨਾ ਪ੍ਰਦਰਸ਼ਨ ਕਰਨਾ ਕਿਸੇ ਵੀ ਨਾਗਰਿਕ ਨੂੰ ਸੰਵਿਧਾਨ ਦੁਆਰਾ ਦਿੱਤਾ ਗਿਆ ਅਧਿਕਾਰ ਹੈ, ਪਰ ਸਰਕਾਰ ਅਤੇ ਅਫਸਰਸਾਹੀ ਧੱਕੇਸ਼ਾਹੀ ‘ਤੇ ਉਤਰ ਆਈ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅਗਰ ਈ.ਟੀ.ਟੀ ਅਧਿਆਪਕਾਂ ਵਿਰੁੱਧ ਕਾਰਵਾਈ ਸਬੰਧੀ ਪੱਤਰ ਵਾਪਸ ਨਹੀਂ ਲਿਆ ਜਾਂਦਾ ਤਾਂ ਡੈਮੋਕਰੈਟਿਕ ਟੀਚਰਜ਼਼ ਫਰੰਟ ਹਮਖਿਆਲ ਜਥੇਬੰਦੀਆਂ ਦੇ ਨਾਲ ਮਿਲ ਕੇ ਜਿਲ੍ਹਾ ਪੱਧਰ ‘ਤੇ ਬਲਬੀਰ ਲੌਂਗੋਵਾਲ ਅਤੇ ਸੂਬਾ ਪੱਧਰ ‘ਤੇ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਸੰਘਰਸ਼ ਵਿੱਢੇਗੀ।ਇਸ ਸਮੇਂ ਹਾਜ਼ਰ ਅਧਿਆਪਕਾਂ ਨੇ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ।
ਇਸ ਮੌਕੇ ਗਗਨਦੀਪ ਭੰਗੂ, ਜੁਗਰਾਜ ਲੌਂਗੋਵਾਲ, ਗੁਰਦੀਪ ਬੁਰਜ਼ ਹਰੀ, ਗੁਰਜੀਤ ਝੱਬਰ, ਜਸਵੀਰ ਨਮੋਲ, ਚੰਦਰ ਸ਼ੇਖਰ, ਸਿਕੰਦਰ ਖੰਨਾ, ਨਿਗਮ ਲੌਂਗੋਵਾਲ, ਸੁਖਵਿੰਦਰ, ਸਤਨਾਮ ਉੱਭਾਵਾਲ, ਮੈਡਮ ਸਤਵੀਰ ਕੌਰ, ਮੈਡਮ ਪੁਸ਼ਪਿੰਦਰ ਵਸ਼ਿਸ਼ਟ, ਮੈਡਮ ਸੋਨੂੰ, ਮੈਡਮ ਕਰਮਜੀਤ ਕੌਰ ਆਦਿ ਹਾਜ਼ਰ ਸਨ ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media