ਅੰਮ੍ਰਿਤਸਰ, 7 ਅਪ੍ਰੈਲ (ਖੁਰਮਣੀਆਂ) – “ਜਿੰਦਗੀ ਜਿਊਣ ਲਈ ਤੰਦਰੁਸਤ ਸਿਹਤ ਦੀ ਲੋੜ ਹੈ ਅਤੇ ਤੰਦਰੁਸਤ ਸਿਹਤ ਰੱਖਣ ਲਈ ਸੰਤੁਲਿਤ ਮਾਤਰਾ `ਚ ਭੋਜਨ
ਖਾਣਾ ਬਹੁਤ ਲਾਜ਼ਮੀ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਮਨੀਲਾ ਸਰਜੀਸਿਟੀ ਹਸਪਤਾਲ ਬੀ ਬਲਾਕ ਰਣਜੀਤ ਐਵੀਨਿਊ ਸ਼ਾਪਿੰਗ ਕੰਪਲੈਕਸ ਵਿਖੇ ਤੇ ਡਾ. ਮਨੀਲਾ ਨੇ ਸਟਾਫ ਵਲੋਂ ਮਨਾਏ ਗਏ ਵਿਸ਼ਵ ਸਿਹਤ ਦਿਵਸ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਇਸ ਦਿਨ ਦੇ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨਾ ਹੈ।ਚੰਗੀ ਸਿਹਤ ਦਾ ਅਰਥ ਕੇਵਲ ਸਰੀਰਿਕ ਦੁੱਖ ਤੋਂ ਮੁਕਤ ਹੋਣਾ ਨਹੀਂ ਹੈ।ਚੰਗੀ ਸਿਹਤ ਦਾ ਅਰਥ ਸਰੀਰਿਕ, ਮਾਨਸਿਕ ਤੇ ਅਧਿਆਤਮਿਕ ਤੌਰ ‘ਤੇ ਤੰਦਰੁਸਤ ਰਹਿਣਾ ਹੈ। ਡਾ. ਮਨੀਲਾ ਨੇ ਕਿਹਾ ਕਿ ਪੌਸ਼ਟਿਕ ਤੱਤ, ਕਾਰਬੋਹਾਈਡ੍ਰੇਟਸ, ਪ੍ਰੋਟੀਨ, ਖਣਿਜ ਪਦਾਰਥਾਂ, ਪਾਣੀ, ਵਿਟਾਮਿਨ ਅਤੇ ਚਰਬੀ ਦੀ ਸਰੀਰ ਨੂੰ ਉਚਿਤ ਮਾਤਰਾ ਦੀ ਲੋੜ ਹੁੰਦੀ ਹੈ।
ਆਰਥੋਪੀਡਕ ਸਰਜਨ ਡਾ. ਸ਼ੈਲਿੰਦਰਜੀਤ ਸਿੰਘ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਰੀਰਿਕ ਰੋਗਾਂ ਤੋਂ ਮੁਕਤ ਹੋਣ ਲਈ ਪੌਸ਼ਟਿਕ ਖੁਰਾਕ ਲਾਜ਼ਮੀ ਹੈ।ਇਸ ਤੋਂ ਇਲਾਵਾ ਹਫਤੇ ਵਿੱਚ ਘੱਟੋ ਘੱਟ ਪੰਜ ਵਾਰ ਇੱਕ ਘੰਟੇ ਦੀ ਕਸਰਤ ਵੀ ਸਿਹਤ ਲਈ ਜਰੂਰੀ ਹੈ।ਉਹਨਾਂ ਕਿਹਾ ਕਿ ਮਾਨਸਿਕ ਤੌਰ ‘ਤੇ ਵੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।ਮਾਨਸਿਕ ਮਜ਼ਬੂਤੀ ਲਈ ਵੀ ਮਾਨਸਿਕ ਕਸਰਤਾਂ ਹੁੰਦੀਆਂ ਨੇ ਪਰ ਇਹਨਾਂ ਸਭ ਦੇ ਬਾਵਜ਼ੂਦ ਵੀ ਅਗਰ ਇਨਸਾਨ ਬੀਮਾਰ ਪੈ ਜਾਂਦਾ ਹੈ ਤਾਂ ਡਾਕਟਰੀ ਸਲਾਹ ਲੈਣ ‘ਚ ਅਣਗਿਹਲੀ ਨਹੀਂ ਕਰਨੀ ਚਾਹੀਦੀ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media