ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ
ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਿੰਸੀਪਲ ਡਾ: ਸ਼੍ਰੀਮਤੀ ਅਮਰਪਲਾੀ ਕੌਰ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਨਾਂ ਨੂੰ ‘ਜੀ ਆਇਆਂ’ ਆਖਿਆ।ਸਕੂਲ ਦੇ ਬੱਚਿਆਂ ਵੱਲੋਂ ਇੱਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਮੁੱਖ ਮਹਿਮਾਨ ਜੁਗਰਾਜ ਸਿੰਘ ਰੰਧਾਵਾ ਵਲੋਂ ਜਿਲ੍ਹਾ, ਬਲਾਕ ਅਤੇ ਸਟੇਟ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਉਨਾਂ ਨੇ ਪ੍ਰਿੰਸੀਪਲ ਡਾ: ਅਮਰਪਾਲੀ ਅਤੇ ਸਟਾਫ ਦੀ ਸਖਤ ਮਿਹਨਤ ਲਈ ਖੂਬ ਹੌਸਲਾ ਅਫਜ਼ਾਈ ਕੀਤੀ। ਮੁੱਖ ਮਹਿਮਾਨ ਰੰਧਾਵਾ ਨੂੰ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਸਕੂਲ ਵਿੱਚ ਨਵੇਂ ਬਣੇ ਕਮਰੇ ਦਾ ਵੀ ਉਦਘਾਟਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਬੀ.ਐਨ.ਓ ਵਿਨੋਦ ਕਾਲੀਆ, ਡੀ.ਐਮ ਮੈਥ ਸਰਬਦੀਪ, ਬੀ.ਐਮ ਅੰਗ੍ਰੇਜ਼ੀ ਨਵਦੀਪ, ਬੀ.ਐਮ.ਮੈਥ ਸ਼੍ਰੀਮਤੀ ਸੁਖਰਾਜ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media