Wednesday, March 4, 2026

ਸਰਕਾਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਸਾਲਾਨਾ ਇਨਾਮ-ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿਚ ਨਾਨ-ਬੋਰਡ ਪ੍ਰੀਖਿਆਵਾਂ ਵਿਚੋਂ ਅੱਵਲ ਆਈਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਜੁਗਰਾਜ ਸਿੰਘ ਦੀ ਯੋਗ ਅਗਵਾਈ ਵਿੱਚ ਆਯੋਜਿਤ ਇਸ ਸਮਾਰੋਹ ‘ਚ ਐਸ.ਡੀ.ਐਮ ਰਾਜੇਸ਼ ਸ਼ਰਮਾ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ।ਪੀ.ਟੀ.ਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਹਿੱਸਾ ਲਿਆ।ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਬਲਬੀਰ ਕੁਮਾਰ ਅਤੇ ਪਵਨਦੀਪ ਸਿੰਘ ਨੇ ਵਿਦਿਆਰਥਣਾਂ ਲਈ ਟਰਾਫੀਆਂ ਮਹੱਈਆ ਕਰਾਉਣ ਵਿਚ ਆਪਣਾ ਬਹੁਮੱਲਾ ਯੋਗਦਾਨ ਪਾਇਆ।ਸਕੂਲ ਦੇ ਅਕਾਦਮਿਕ ਖੇਤਰ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।
                    ਮੁੱਖ ਮਹਿਮਾਨ ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਤਮ ਵਿਸ਼ਵਾਸ, ਹੌਸਲੇ, ਦ੍ਰਿੜਤਾ ਤੇ ਸਮਰਪਨ ਦੀ ਭਾਵਨਾ ਮਜਬੂਤ ਰੱਖ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਹੀ ਦੇਸ਼ ਦਾ ਭਵਿੱਖ ਹੈ।
                 ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਨਾਲ ਸਾਂਝ ਪੁਆਈ।ਉਨ੍ਹਾਂ ਕਿਹਾ ਜਿਥੇ ਇਸ ਸਕੂਲ ਦੀਆਂ ਵਿਦਿਆਰਥਣਾਂ ਅਕਾਦਮਿਕ ਅਤੇ ਖੇਡਾਂ ਵਿਚ ਜ਼ਿਲ੍ਹਾ, ਸਟੇਟ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਉਥੇ ਹੀ ਸਮਾਜ ਵਿਚ ਆ ਰਹੀਆਂ ਕੁਰੀਤੀਆਂ ਸਬੰਧੀ ਵੀ ਸਮਾਜ ਨੂੰ ਜਾਗਰੂਕ ਕਰ ਰਹੀਆਂ ਹਨ।ਉਨ੍ਹਾਂ ਸਕੂਲ ਸਟਾਫ ਦੀ ਮਿਹਨਤ, ਲਗਨ ਅਤੇ ਸਮਰਪਨ ਭਾਵਨਾ ਦੀ ਵੀ ਸ਼ਲਾਘਾ ਕੀਤੀ।
               ਇਸ ਸਮਾਰੋਹ ਵਿਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਜੂਲੀ ਕੁਮਾਰੀ (ਪਹਿਲਾ ਸਥਾਨ), ਸਮਰਿਤੀ (ਦੂਸਰਾ ਸਥਾਨ) ਅਤੇ ਅਮਾਨਤਪ੍ਰੀਤ ਕੌਰ (ਤੀਸਰਾ ਸਥਾਨ), ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਜਸਮੀਤ ਕੌਰ (ਪਹਿਲਾ ਸਥਾਨ), ਪ੍ਰਚਿਤਾ (ਦੂਸਰਾ ਸਥਾਨ) ਅਤੇ ਮਹਿਕ ਕੁਮਾਰੀ (ਤੀਸਰਾ ਸਥਾਨ), ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਚਾਹਤ (ਪਹਿਲਾ ਸਥਾਨ), ਗਜ਼ਲ (ਦੂਸਰਾ ਸਥਾਨ) ਅਤੇ ਰੂਚੀ (ਤੀਸਰਾ ਸਥਾਨ), ਗਿਆਰ੍ਹਵੀਂ ਸਾਇੰਸ ਸਟ੍ਰੀਮ ਦੀਆਂ ਵਿਦਿਆਰਥਣਾਂ ਨੈਂਸੀ (ਪਹਿਲਾ ਸਥਾਨ), ਯਸ਼ੀਕਾ (ਦੂਸਰਾ ਸਥਾਨ), ਨੂਪੁਰ (ਦੂਸਰਾ ਸਥਾਨ) ਅਤੇ ਜਸਲੀਨ ਕੌਰ (ਤੀਸਰਾ ਸਥਾਨ), ਗਿਆਰ੍ਹਵੀਂ ਕਾਮਰਸ ਸਟ੍ਰੀਮ ਦੀਆਂ ਵਿਦਿਆਰਥਣਾਂ ਜਸਮੀਨ ਕੌਰ (ਪਹਿਲਾ ਸਥਾਨ), ਉਪਾਸਨਾ (ਦੂਸਰਾ ਸਥਾਨ) ਅਤੇ ਕੋਮਲਪ੍ਰੀਤ ਕੌਰ (ਤੀਸਰਾ ਸਥਾਨ), ਗਿਆਰ੍ਹਵੀਂ ਆਰਟਸ ਸਟ੍ਰੀਮ ਦੀਆਂ ਵਿਦਿਆਰਥਣਾਂ ਲਕਸ਼ਿਤਾ (ਪਹਲਿਾ ਸਥਾਨ), ਵਰੁਨ ਮਲਹੋਤਰਾ (ਦੂਸਰਾ ਸਥਾਨ) ਅਤੇ ਹਰਪ੍ਰੀਤ ਕੌਰ (ਤੀਸਰਾ ਸਥਾਨ), ਗਿਆਰ੍ਹਵੀਂ ਵੋਕੇਸ਼ਨਲ ਸਟ੍ਰੀਮ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ (ਪਹਲਿਾ ਸਥਾਨ), ਸਲੋਨੀ ਕੁਮਾਰੀ (ਦੂਸਰਾ ਸਥਾਨ) ਅਤੇ ਮਹਿਕ (ਤੀਸਰਾ ਸਥਾਨ) ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
                 ਸਭਿਆਚਾਰਕ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਵਲੋਂ ਸ਼ਲਾਘਾਯੋਗ ਪੇਸ਼ਕਾਰੀ ਕੀਤੀ ਗਈ।ਮੰਚ ਸੰਚਾਲਨ ਮੈਡਮ ਕਵਲਇੰਦਰ ਕੌਰ ਨੇ ਕੀਤਾ।ਸਮਾਰੋਹ ਦੇ ਆਯੋਜਨ ਵਿੱਚ ਮਨਦੀਪ ਕੌਰ ਬਲ, ਕੁਲਬੀਰ ਕੌਰ, ਬਿਮਲਾ, ਭੁਪਿੰਦਰ ਕੌਰ, ਇਤੀ ਸ਼ਰਮਾ, ਪਰਮ ਆਫਤਾਬ ਸਿੰਘ, ਕਮਲ ਕੁਮਾਰ, ਰਮਨਦੀਪ ਕੌਰ, ਰੋਬਿੰਦਰ ਕੌਰ, ਗੁਰਪ੍ਰੀਤ ਕੌਰ ਦਾ ਯੋਗਦਾਨ ਅਹਿਮ ਰਿਹਾ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਜੇਤੂ ਵਿਦਿਆਰਥਣਾਂ ਦੇ ਮਾਪੇ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …