Monday, August 24, 2026

ਪਿੰਗਲਵਾੜਾ ਪੰਡੋਰੀ ਵੜੈਚ ਬ੍ਰਾਂਚ ਵਿਖੇ ਮਾਤਾ ਰਣਜੀਤ ਕੌਰ ਜਨਾਨਾਂ ਵਾਰਡ ਦਾ ਉਦਘਾਟਨ

ਅੰਮ੍ਰਿਤਸਰ, 10 ਅਪੈ੍ਰਲ (ਜਗਦੀਪ ਸਿੰਘ) – ਪਿੰਗਲਵਾੜਾ ਪੰਡੋਰੀ ਬ੍ਰਾਂਚ ਵਿਖੇ ਪਹਿਲਾਂ ਤੋਂ ਹੀ 150 ਮਰੀਜ਼ਾਂ ਵਾਸਤੇ ਮਰਦਾਨਾਂ ਵਾਰਡ ਸਥਾਪਿਤ ਹੈ।ਉਥੇ ਅੱਜ 50 ਬੈਡ ਵਾਲੀ ਮਾਤਾ ਰਣਜੀਤ ਕੌਰ ਜਨਾਨਾਂ ਵਾਰਡ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਦੇ ਮੈਂਬਰ ਬੀਬੀ ਪ੍ਰੀਤਇੰਦਰ ਕੌਰ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਪਿੰਗਲਵਾੜੇ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਮਨਹੋਰ ਕੀਰਤਨ ਕੀਤਾ ਗਿਆ।ਇਸ ਤੋਂ ਬਾਅਦ ਮਰੀਜ਼ਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।ਸਮਾਪਤੀ ਤੋਂ ਬਾਅਦ ਗੁਰੁ ਦਾ ਲੰਗਰ ਵਰਤਾਇਆ ਗਿਆ।
                ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਦੇ ਨਵੇਂ ਵਾਰਡ ਦੀ ਸਥਾਪਨਾ ਦੀ ਸਭ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਨਾਲ 50 ਹੋਰ ਜਨਾਨਾਂ ਮਰੀਜ਼ਾਂ ਦੇ ਰੱਖਣ ਦਾ ਬੰਦੋਬਸਤ ਕਰ ਦਿਤਾ ਗਿਆ ਹੈ ।
                   ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਹਰਜੀਤ ਸਿੰਘ ਮੈਂਬਰ ਪਿੰਗਲਵਾੜਾ, ਡਾ. ਤੇਜਪਾਲ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ ਜਨਰਲ ਮੈਨੇਜਰ, ਗੁਲਸ਼ਨ ਰੰਜਨ ਸੋਸ਼ਲ ਵਰਕਰ, ਯੋਗੇਸ਼ ਸੂਰੀ, ਬਖਸ਼ੀਸ਼ ਸਿੰਘ ਰਿਟਾਇਰਡ ਡੀ.ਐਸ.ਪੀ, ਹਰਪਾਲ ਸਿੰਘ ਸੰਧੂ ਅਤੇ ਗੁਰਦਰਸ਼ ਕੌਰ ਇੰਚਰਾਜ ਪੰਡੋਰੀ ਬ੍ਰਾਂਚ ਹਾਜ਼ਿਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …