Tuesday, March 3, 2026

ਖਾਲਸਾ ਕਾਲਜ ਵਿਖੇ ‘ਪਰਵਾਜ਼-2022’ ਦਾ ਆਯੋਜਨ

ਅੰਮ੍ਰਿਤਸਰ, 10 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼-2022’ ਹੋਸਟਲ ਨਾਈਟ ਦੀ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਇਸ ਤੋਂ ਬਾਅਦ ਪ੍ਰੋਫੈਸਰ ਸੁਪਨਿੰਦਰਜੀਤ ਕੌਰ ਮੁੱਖ ਵਾਰਡਨ ਨੇ ਮੁੱਖ ਮਹਿਮਾਨ ਦਾ ਪੌਦਾ ਦੇ ਕੇ ਸਵਾਗਤ ਕੀਤਾ ਅਤੇ ਹੋਸਟਲ ਨਾਈਟ ਦੀ ਰਵਾਇਤ ਨਾਲ ਜਾਣੂ ਕਰਵਾਉਂਦਿਆ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ 2 ਸਾਲਾਂ ਤੋਂ ਇਸ ਪ੍ਰੋਗਰਾਮ ਦਾ ਆਯੋਜਨ ਨਹੀਂ ਹੋ ਸਕਿਆ ਸੀ।
                  ਡਾ. ਮਹਿਲ ਸਿੰਘ ਨੇ ਕਿਹਾ ਕਿ ਹੋਸਟਲ ਦੀ ਜਿੰਦਗੀ ਵਿਦਿਆਰਥੀਆਂ ਨੂੰ ਸਮਾਜਿਕ ਜੀਵਨ ਜਾਂਚ ਸਿਖਾਉਂਦੀ ਹੈ ਜਿਵੇਂ ਉਨ੍ਹਾਂ ਨੂੰ ਹੋਸਟਲ ’ਚ ਵੱਖ-ਵੱਖ ਸੁਭਾਅ ਵਾਲੇ ਵਿਅਕਤੀ ਨਾਲ ਜੀਵਨ ਕੱਟਣਾ ਪੈਂਦਾ ਹੈ।ਇਹ ਉਨ੍ਹਾਂ ਅਗਲੇਰੀ ਜਿੰਦਗੀ ’ਚ ਵੱਖ-ਵੱਖ ਲੋਕਾਂ ਨਾਲ ਜਿਊਣਾ ਸਿਖਾਉਂਦੀ ਹੈ।
ਇਸ ਸਮੇਂ ਹੋਸਟਲ ਵਿਦਿਆਰਥਣਾਂ ਵਲੋਂ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ’ਚ ਲੋਕ ਗੀਤ ਅਤੇ ਗਿੱਧਾ ਤੇ ਲੋਕ ਕਲਾਵਾਂ ਵਿਸ਼ੇਸ਼ ਅਕਰਸ਼ਣ ਰਹੀਆਂ।ਪ੍ਰੋ. ਸੁਪਨਿੰਦਰਜੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਲੁੱਕਵੇ ਗੁਣਾਂ ਨੂੰ ਉਜਾਗਰ ਕਰਨ ਲਈ ਅਜਿਹੇ ਹਜ਼ਾਰਾਂ ਅਵਸਰ ਪ੍ਰਦਾਨ ਕਰਦਾ ਹੈ।
               ਇਸ ਮੌਕੇ ਡਾ. ਰਣਦੀਪ ਕੌਰ ਮੁੱਖੀ ਐਗਰੀਕਲਚਰ ਵਿਭਾਗ, ਡਾ. ਸਵਰਾਜ ਕੌਰ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਗੀਤਿੰਦਰ ਮਾਨ, ਪ੍ਰੋ. ਪ੍ਰਨੀਤ ਢਿੱਲੋਂ ਅਤੇ ਡਾ. ਸਵਿਤਾ ਹੋਸਟਲ, ਸੁਪਰਂਡੈਂਟ ਪ੍ਰਭਜੋਤ ਕੌਰ ਅਤੇ ਸਿਮਰਨ ਕੌਰ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …