Wednesday, April 15, 2026

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮਰਹੂਮ ਸ਼ਾਇਰ ਦੇਵ ਦਰਦ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ 10 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪਿਛਲੇ ਦਿਨੀਂ ਦਰਦਨਾਕ ਵਿਛੋੜਾ ਦੇ ਗਏ ਪ੍ਰਮੁੱਖ ਸਾਹਿਤਕਾਰ ਅਤੇ ਗਜ਼ਲਗੋ ਦੇਵ ਦਰਦ ਸਾਹਬ ਦੇ ਪਰਿਵਾਰ ਨਾਲ ਹਮਦਰਦੀ ਕਰਨ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪਹੁੰਚੇ।
                        ਦੇਵ ਦਰਦ ਦੀ ਪਤਨੀ ਕੁਸਮ ਲਤਾ, ਪੁੱਤਰ ਪ੍ਰਤੀਕ ਸਹਿਦੇਵ ਤੇ ਮੋਹਿਤ ਸਹਿਦੇਵ ਅਤੇ ਉਹਨਾਂ ਦੇ ਕਰੀਬੀ ਮਿੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਪਰਿਵਾਰ ਦੇ ਬਾਕੀ ਜੀਆਂ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਅਤੇ ਦੇਵ ਦਰਦ ਸਾਹਬ ਨੇ ਇਕੱਠਿਆਂ ਅਧਿਆਪਨ ਦਾ ਕਾਰਜ਼ ਸ਼ੁਰੂ ਕੀਤਾ ਸੀ।”ਕੰਮ ਹੀ ਭਗਤੀ ” ਦਾ ਦ੍ਰਿੜ ਸੰਕਲਪ ਜਿਥੇ ਆਪ ਦੇਵ ਦਰਦ ਨੇ ਜ਼ਿੰਦਗੀ ਭਰ ਅਪਨਾ ਕੇ ਰਖਿਆ ਉਥੇ ਸਿਖਿਆਰਥੀਆਂ ਨੂੰ ਵੀ ਇਸ ਲੜੀ ਦਾ ਧਾਰਨੀ ਬਣਾਉਣ ਲਈ ਉਹ ਪ੍ਰੇਰਿਤ ਕਰਦੇ ਸਨ।ਉਹਨਾਂ ਦੱਸਿਆ ਕਿ ਦੇਵ ਦਰਦ ਸਾਹਬ ਕੋਲ ਜਿਥੇ ਕੰਮ ਕਰਨ ਦਾ ਉੱਤਮ ਦਰਜ਼ੇ ਦਾ ਤਰੀਕਾ ਅਤੇ ਸਲੀਕਾ ਸੀ, ਉਥੇ ਉਹ ਦੋਸਤੀਆਂ ਦੇ ਤੰਦ ਨੂੰ ਬੰਨ੍ਹ ਕੇ ਰੱਖਣ ਦੀ ਬਾਕਮਾਲ ਜੁਗਤ ਰੱਖਦੇ ਸਨ।ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਦੇ ਇੰਝ ਬੇਵਕਤੀ ਤੁਰ ਜਾਣ ‘ਤੇ ਘਰ ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਉਹਨਾਂ ਨੂੰ ਵੀ ਨਿੱਜੀ ਤੌਰ ‘ਤੇ ਗਹਿਰਾ ਸਦਮਾ ਪੁੱਜਾ ਹੈ।
               ਇਸ ਮੌਕੇ ਆਤਮ ਪਬਲਿਕ ਸਕੂਲ ਪ੍ਰਿੰ. ਅੰਕਿਤਾ ਸਹਿਦੇਵ, ਕੋਮਲ ਸਹਿਦੇਵ, ਪ੍ਰਭਜੋਤ ਗੋਗਨਾ, ਅਸ਼ਵਨੀ ਕੁਮਾਰ ਨਾਮੇ ਸ਼ਾਹ, ਮਾਸਟਰ ਗੁਰਸੇਵਕ ਸਿੰਘ, ਬਲਦੇਵ ਸਿੰਘ ਵਡਾਲੀ, ਮਨਪ੍ਰੀਤ ਸਿੰਘ ਐਡਵੋਕੇਟ ਅਤੇ ਦਲਜੀਤ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …