Wednesday, April 15, 2026

ਖਾਲਸਾ ਕਾਲਜ ਵਿਖੇ ‘ਟੈਕ ਫੈਸਟ-2022’ ਕਰਵਾਇਆ ਗਿਆ

ਅੰਮ੍ਰਿਤਸਰ, 10 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵਲੋਂ ‘ਟੈਕ ਫੈਸਟ-2022’ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਜਿਥੇ ਕੰਪਿਊਟਰ ਵਿਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 25 ਕਾਲਜਾਂ ਤੋਂ ਆਈਆਂ ਟੀਮਾਂ ’ਚ ਰੰਗੋਲੀ, ਆਈ.ਟੀ ਡਰਾਮਾ, ਬਲੌਗ ਰਾਈਟਿੰਗ-ਵੈਬ ਬਲੌਗ, ਪ੍ਰੋਗਰਾਮਿੰਗ ਕੋਡ ਮੈਰਾਥਨ, ਕੁਇਜ਼, ਐਡ ਮੈਡ ਸ਼ੋਅ, ਜੰਕ ਵਾਰਸ, ਟੈਕ ਕੋਲਾਜ਼, ਆਈ.ਟੀ ਚਾਰਟ ਇਨੋਵੇਸ਼ਨ ਆਦਿ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦਾ ਆਗਾਜ਼ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਡਾ. ਮਹਿਲ ਸਿੰਘ, ਏ.ਸੀ.ਪੀ ਮਨਪ੍ਰੀਤ ਸੀਂਹਮਾਰ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਹਰਭਜਨ ਸਿੰਘ ਰੰਧਾਵਾ, ਡਾ. ਮਨੀ ਅਰੋੜਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ।
                   ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਨੇ ਜਿਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ੳੱਥੇ ਏ.ਸੀ.ਪੀ ਮਨਪ੍ਰੀਤ ਸ਼ੀਂਹਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਕੁਲਜੀਤ ਕੌਰ ਅਤੇ ’ਵਰਸਿਟੀ ਦੇ ਕੰਪਿਊਟਰ ਇੰਜੀਨੀਰਿੰਗ ਵਿਭਾਗ ਦੇ ਹੈਡ ਡਾ. ਸੰਦੀਪ ਸ਼ਰਮਾ ਬਤੌਰ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ।
ਪ੍ਰੋ. ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਮੇਲੇ ਦਾ ਮਕਸਦ ਜੀਵਨ ਦੇ ਵਿਭਿੰਨ ਖੇਤਰਾਂ ’ਚ ਕੰਪਿਊਟਰ ਦੀ ਵਰਤੋਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ’ਚ ਮੁਕਾਬਲੇ ਦੀ ਭਾਵਨਾ ਨੂੰ ਜਾਗਿ੍ਰਤ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
                   ਡੀ.ਸੀ.ਪੀ ਭੰਡਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਧਦੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਬਾਰੇ ਜਾਗਰੂਕ ਕਰਵਾਇਆ, ਜਦ ਕਿ ਏ.ਸੀ.ਪੀ ਨੇ ਸਾਈਬਰ ਕਰ੍ਰਾਈਮ ਅਤੇ ਸੇਫਟੀ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ।
                  ਸਮਾਰੋਹ ਵਿਚ ਸੂਬੇ ਦੇ 25 ਕਾਲਜਾਂ ਵਿਚੋਂ 165 ਟੀਮਾਂ ਜਿਸ ’ਚ ਡੀ.ਏ.ਵੀ ਕਾਲਜ ਅੰਮ੍ਰਿਤਸਰ, ਲਾਇਲਪੁਰ ਖਾਲਸਾ ਕਾਲਜ ਜਲੰਧਰ, ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਮਾਝਾ ਕਾਲਜ ਤਰਨ ਤਾਰਨ, ਗਲੋਬਲ ਇੰਸਟੀਟਿਊਟ ਅੰਮਿ੍ਰਤਸਰ ਆਦਿ ਨੇ ਹਿੱਸਾ ਲਿਆ।
                 ਡਾ. ਮਹਿਲ ਸਿੰਘ ਨੇ ਜੇਤੂ ਕਾਲਜਾਂ ਨੂੰ ਵਧਾਈ ਦਿੰਦਿਆਂ ਟੈਕ-ਫੈਸਟ ਨੂੰ ਬਹੁਤ ਹੀ ਸਫਲਤਾ ਪੂਰਵਕ ਕਰਵਾਉਣ ’ਤੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਸ਼ੇ ’ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਵਿਚ ਸਹਾਈ ਸਿੱਧ ਹੁੰਦੇ ਹਨ।ਇਸ ਸਮੇਂ ਵੱਖ ਵੱਖ ਖਾਣੇ ਦੇ ਪਕਵਾਨਾਂ ਤੋਂ ਇਲਾਵਾ ਜਾਣਕਾਰੀ ਭਰਪੂਰ ਵਸਤੂਆਂ ਦੇ ਸਟਾਲ ਵੀ ਲਗਾਏ ਗਏ।
                   ਸਮਾਗਮ ਦੇ ਅੰਤ ’ਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮੁਕਾਬਲਿਆਂ ’ਚ ਓਵਰਆਲ ਟਰਾਫੀ ਖਾਲਸਾ ਕਾਲਜ ਨੇ ਪ੍ਰਾਪਤ ਕੀਤੀ। ਜਦਕਿ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਦੂਸਰਾ ਅਤੇ ਅੰਮ੍ਰਿਤਸਰ ਗਰੁੱਪ ਆਫ ਕਾਲਜ ਨੇ ਤੀਸਰਾ ਸਥਾਨ ਹਾਸਲ ਕੀਤਾ।ਡਾ. ਮਨੀ ਅਰੋੜਾ ਕੋ. ਕਨਵੀਨਰ ਟੈਕ-ਇਰਾ ਕੰਪਿਊਟਰ ਸੋਸਾਇਟੀ ਕੰਪਿਊਟਰ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦ ਕਿ ਪ੍ਰੋ. ਸਿਮਰਨਜੀਤ ਕੌਰ ਅਤੇ ਪ੍ਰੋ. ਵਿਸ਼ਾਲ ਗੁਪਤਾ ਨੇ ਬਤੌਰ ਟੀਚਰ ਕੋ. ਆਰਡੀਨੇਟਰ ਵਜੋਂ ਭੂਮਿਕਾ ਨਿਭਾਈ।ਸਟੇਜ ਦਾ ਸੰਚਾਲਨ ਪ੍ਰੋ. ਰੁਪਿੰਦਰ ਕੌਰ ਅਤੇ ਪ੍ਰੋ. ਸੋਨਾਲੀ ਤੁਲੀ ਨੇ ਕੀਤਾ।
ਇਸ ਮੌਕੇ ਪ੍ਰੋ.ਸੁਖਵਿੰਦਰ ਕੌਰ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੁੂਰੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …