Tuesday, April 14, 2026

ਨੀਲੋਂ ਪੁਲ ‘ਤੇ 22ਵਾਂ ਸਲਾਨਾ ਵਿਸਾਖੀ ਮੇਲਾ ਤੇ ਭੰਡਾਰਾ ਕਰਵਾਇਆ ਗਿਆ

ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜ਼ਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 22ਵਾਂ ਸਲਾਨਾ ਵਿਸਾਖੀ ਮੇਲਾ ਅਤੇ ਭੰਡਾਰਾ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
                 ਮੇਲੇ ਦੀ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਚਾਦਰ ਦੀ ਰਸਮ ਤੇ ਰਸਮ ਸ੍ਰੀ ਨਿਸ਼ਾਨ ਸਾਹਿਬ ਸਵੇਰੇ ਮੌਕੇ ਕਰਵਾਈ ਗਈ, ਇਸ ਉਪਰੰਤ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਗਾਇਕ ਸੁਖਵਿੰਦਰ ਟੀਟੂ ਨੇ ਧਾਰਮਿਕ ਗੀਤ ਨਾਲ ਕੀਤੀ ਉਪਰੰਤ ਸੁਰੀਲੀ ਗਾਇਕਾ ਮੁਸਕਾਨ ਚੋਪੜਾ ਨੇ ‘ਜੁਗਨੀ’, ‘ਸੋਹਣੇ ਯਾਰ ਨੂੰ ਮਨਾਉਣ ਦਾ ਢੰਗ ਹੋਣਾ ਚਾਹੀਦਾ’ ਅਤੇ ‘ਅੱਲਾ ਹੂ’ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।ਲਿਆਕਤ ਅਲੀ ਨੇ ‘ਕੁੱਲੀ ਵਿੱਚੋਂ ਯਾਰ ਵੱਸਦਾ’, ਇਸ ਉਪਰੰਤ ਸੋਹਣ ਸਿਕੰਦਰ ਨੂੰ ਬਾਬਾ ਮਨਜੋਤ ਸਿੰਘ ਗਰੇਵਾਲ ਵਲੋਂ ਪੱਗ ਦੀ ਰਸਮ ਕੀਤੀ ਗਈ ਅਤੇ ਪੱਗੜੀ ਬੰਨ੍ਹ ਨੇ ਪੱਗੜੀ ਨਸ਼ੀਨ ਗਾਇਕ ਦੀ ਉਪਾਧੀ ਦਿੱਤੀ।ਉਪਰੰਤ ਉਸ ਦੁਆਰਾ ‘ਦਰਬਾਰ ਮਸਤਾ ਮਸਤੀ ਨਾਲ ਰੰਗਿਆ ਏ’,‘ਤੇਰੇ ਇਸ਼ਕ ਨੇ ਵੀ ਸੱਜਣਾ ਵਾਂਗ ਫਕੀਰਾਂ ਕਰ ਛੱਡਿਆ’, ‘ਅੱਖੀਆਂ ਨੂੰ ਰੋਣਾਂ ਪੈ ਗਿਆ, ਜਦੋਂ ਯਾਦ ਸੱਜਣਾ ਤੇਰੀ ਆਈ’ ਆਦਿ ਤੋਂ ਇਲਾਵਾ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਮੈਡਮ ਜੱਸਨੂਰ ਨੇ ‘ ਅੱਲਾ ਨੱਚਿਆ ਇਸ਼ਕ ਦੇ ਸਾਜਾਂ ‘ਤੇ ਅਤੇ ‘ਕਸਮ ਰੱਬ ਦੀ’ ਗੀਤ ਗਾਇਆ।ਗੁਰਕੀਰਤ ਰਾਏ ਨੇ ‘ਜੁਗਨੀ’, ‘ਅੱਲਾ ਹੂ’ ਅਤੇ ‘ਦਮਾ ਦਮ ਮਸਤ ਕਲੰਦਰ’ ਗਾ ਆਪਣੀ ਹਾਜ਼ਰੀ ਲਵਾਈ।ਭੁਪਿੰਦਰ ਬੱਬਲ ਨੇ ਬਾਜ਼ਾਂ ਵਾਲਾ ਸੀਸ ਮੰਗਦਾ, ਭਾਈ ਬਚਿੱਤਰ ਸਿੰਘ ਵਾਰ ਅਤੇ ਧਨੀ ਰਾਮ ਚਾਤ੍ਰਿਕ ਦਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਪ੍ਰਗਟ ਭੁੱਲਰ ਨੇ ਫੱਕਰ ਫਕੀਰਾਂ ਵਾਲੀ…., ਬਾਲਾ ਤੇ ਮਰਦਾਨਾਂ ਵਰਗਾ ਦੁਨੀਆਂ ਤੇ ਕੋਈ ਯਾਰ ਨਹੀਂ ਆਦਿ ਗਾਣੇ ਗਾ ਕੇ ਦਰਸ਼ਕਾਂ ਨੂੰ ਮੰਤਰ ਮੁੰਗਧ ਕਰ ਦਿੱਤਾ।ਅਖਤਰ ਅਲੀ ਨੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਉਪਰੰਤ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਨੇ ਕਵਾਲੀਆਂ ਰਾਹੀਂ ਬਾਬਾ ਜੀ ਦਾ ਗੁਣਗਾਣ ਸਰੋਤੇ ਝੂਮਣ ਲੱਗ ਪਏ।
                  ਇਸ ਸਮੁੱਚੇ ਪ੍ਰੋਗਰਾਮ ਲਈ ਸੁਰਿੰਦਰ ਬੱਬੂ ਘੁੰਗਰਾਲੀ ਸਿੱਖਾਂ ਵੱਲੋਂ ਮਿਊਜਕ ਦਿੱਤਾ ਗਿਆ।ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ‘ਤੇ ਪਵਿੱਤਰ ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਗਈ।ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਰਪਾਲ ਸਿੰਘ ਪੰਜੇਟਾ ਰਿਟਾ: ਨਾਇਬ ਤਹਿਸੀਲਦਾਰ, ਜਸਵਿੰਦਰ ਸਿੰਘ ਡੀ.ਐਸ.ਪੀ, ਸੁਰਜੀਤ ਸਿੰਘ ਐਸ.ਐਚ.ਓ ਸਮਰਾਲਾ, ਸੁਖਵੀਰ ਸਿੰਘ ਪੱਪੀ ਚੇਅਰਮੈਨ ਮਾਰਕੀਟ ਕਮੇਟੀ, ਗੁਰਮਿੰਦਰ ਸਿੰਘ ਸਮਰਾ, ਬਾਬਾ ਬਲਕਾਰ ਸਿੰਘ ਲੁਧਿਆਣਾ, ਜਸਪਾਲ ਸਿੰਘ ਨਾਗਰਾ ਕਿਸਾਨ ਆਗੂ, ਜੀਵਨਜੋਤ ਸਿੰਘ ਗਰੇਵਾਲ ਪ੍ਰਧਾਨ ਟੈਕਸੀ ਉਪਰੇਟਰ ਯੂਨੀਅਨ ਪੰਜਾਬ, ਹਰਬੰਸ ਸਿੰਘ ਸਾਬਕਾ ਡੀ.ਐਸ.ਪੀ, ਦਰਸ਼ਨ ਸਿੰਘ ਸਮਾਜਸੇਵੀ (ਬੌਂਦਲੀ ਵਾਲੇ), ਸਰਬਜੀਤ ਸਿੰਘ ਲੁਧਿਆਣਾ, ਨਰਿੰਦਰ ਮਣਕੂ ਸਾਹਿਤਕਾਰ, ਸਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਕਾਮਰੇਡ ਅਮਰਨਾਥ ਕੂੰਮਕਲਾਂ, ਗੁਰਮੁੱਖ ਸਿੰਘ ਲੋਟੇ, ਮਨਪ੍ਰੀਤ ਸਿੰਘ ਟਰੈਫਿਕ ਇੰਚਾਰਜ਼, ਅਜਮੇਰ ਸਿੰਘ ਏ.ਐਸ.ਆਈ, ਬਲਦੇਵ ਸਿੰਘ ਏ.ਐਸ.ਆਈ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
                   ਇਸ ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਬੰਟੀ, ਦਲੇਰ ਸਿੰਘ ਕਟਾਣੀ, ਲੱਕੀ ਰਾਏਕੋਟ, ਗੁਰਮੁੱਖ ਸਿੰਘ ਚੱਕ ਸਰਬਣਨਾਥ, ਬੰਟੀ ਨੀਲੋਂ ਤੇ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …