ਵਿਧਾਇਕ ਜਗਤਾਰ ਸਿੰਘ ਨੇ ਲੋਕ ਨਿਰਮਾਣ ਮੰਤਰੀ ਪੰਜਾਬ ਨਾਲ ਕੀਤੀ ਮੁਲਾਕਾਤ
ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਮਰਾਲਾ ਹਲਕੇ ਦੀਆਂ ਸਮਰਾਲਾ-ਮਾਛੀਵਾੜਾ-ਮਾਛੀਵਾੜਾ-ਰਾਹੋਂ ਰੋਡ, ਸਮਰਾਲਾ-ਝਾੜ ਸਾਹਿਬ ਰੋਡ ਅਤੇ ਪਵਾਤ ਬ੍ਰਿਜ਼ ਤੋਂ ਮਾਛੀਵਾੜਾ ਸਾਹਿਬ ਤੱਕ ਦੀਆਂ ਸੜਕਾਂ ਦੀ ਹਾਲਤ ਕਾਫੀ ਲੰਬੇ ਸਮੇਂ ਤੋਂ ਅਤਿਅੰਤ ਮਾੜੀ ਹੋਈ ਪਈ ਹੈ।ਇਨ੍ਹਾਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਬਣਨ ਸਬੰਧੀ ਜਲਦੀ ਹੀ ਕੰਮ ਸ਼ੁਰੂ ਹੋ ਜਾਣ ਰਿਹਾ ਹੈ।ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕਰਨ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਪਰੋਕਤ ਤਿੰਨੋਂ ਸੜਕਾਂ ਸਬੰਧੀ ਉਨਾਂ ਵਲੋਂ ਸਪੈਸ਼ਲ ਰਿਪੋਰਟ ਤਿਆਰ ਕਰਕੇ ਪਹਿਲਾਂ ਹੀ ਭੇਜੀ ਜਾ ਚੁੱਕੀ ਸੀ।ਇਨ੍ਹਾਂ ਸੜਕਾਂ ਦਾ ਕੰਮ ਜਲਦੀ ਹੀ ਪਾਸ ਕਰਵਾ ਕੇ ਆਮ ਲੋਕਾਂ ਦੀ ਮੁਸ਼ਕਿਲ ਦੂਰ ਕੀਤੀ ਜਾ ਰਹੀ ਹੈ।ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ੇ ਇਨ੍ਹਾਂ ਤਿੰਨੋਂ ਸੜਕਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਫੋਨ ‘ਤੇ ਹਦਾਇਤਾਂ ਜਾਰੀ ਕੀਤੀਆਂ ਕਿ ਇਨ੍ਹਾਂ ਸਬੰਧੀ ਜੋ ਕੋਈ ਕਾਰਵਾਈ ਅਧੂਰੀ ਪਈ ਹੈ, ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਉਨਾਂ ਨੂੰ ਰਿਪੋਰਟ ਦਿੱਤੀ ਜਾਵੇ।ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਿਸੇ ਕੰਮ ਵਿੱਚ ਹੋ ਰਹੀ ਦੇਰੀ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਦੁਆਰਾ ਇਨ੍ਹਾਂ ਕੰਮਾਂ ਨੂੰ ਕਰਾਉਣ ਸਬੰਧੀ ਕੋਈ ਨਿੱਜੀ ਦਿਲਚਸਪੀ ਨਾ ਲੈਣਾ ਹੈ। ਜਿਸ ਕਾਰਣ ਫਾਈਲਾਂ ਥੱਲੇ ਦੱਬੀਆਂ ਪਈਆਂ ਹਨ।ਉਨ੍ਹਾਂ ਕਿਹਾ ਕਿ ਲੋਕੀਂ ਉਨਾਂ ਨੂੰ ਕੁੱਝ ਸਮਾਂ ਦੇਣ, ਸਾਰੀ ਤਾਣੀ ਸੁਲਝਾ ਕੇ, ਕਿਉਂਕਿ ਕੰਮ ਹੌਲੀ ਹੌਲੀ ਲਾਇਨ ‘ਤੇ ਲਿਆਂਦੇ ਜਾ ਰਹੇ ਹਨ।
ਇਸ ਮੌਕੇ ਮੁਲਾਕਾਤ ਕਰਨ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗਿਲ ਅਤੇ ਕੇਵਲ ਸਿੰਘ ਹੇਡੋਂ ਵੀ ਹਾਜ਼ਰ ਸਨ।