ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੀ 14 ਤੇ 15 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਭਵਾਨੀਗੜ੍ਹ-ਪਟਿਆਲਾ ਮੁੱਖ ਮਾਰਗ `ਤੇ ਦਲਜੀਤ ਢਾਬੇ ਦੇ
ਨਜ਼ਦੀਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਕਸਬਾ ਲੌਂਗੋਵਾਲ ਦੇ ਇੱਕ ਹੋਣਹਾਰ ਨੌਜਵਾਨ ਸ਼ਫੀ ਖਾਨ ਪੁੱਤਰ ਬਹਾਦਰ ਖਾਨ ਦੀ ਮੌਤ ਹੋ ਜਾਣ `ਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।ਜਿਕਰਯੋਗ ਹੈ ਕਿ ਇਸੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੂਜਾ ਨੌਜਵਾਨ ਰਾਜਵਿੰਦਰ ਸਿੰਘ ਵੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਸੀ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸੂਫੀ ਖਾਨ ਦੀ ਮੌਤ `ਤੇ ਇਲਾਕੇ ਦੇ ਮੋਹਤਬਰਾਂ ਵਿਜੈ ਕੁਮਾਰ ਗੋਇਲ, ਰੀਤੂ ਗੋਇਲ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਕੌਂਸਲਰ, ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ, ਜਗਜੀਤ ਸਿੰਘ ਦੁੱਲਟ ਕੌਂਸਲਰ, ਜਸਵੀਰ ਸਿੰਘ ਜੱਸੀ ਇੰਚਾਰਜ਼ ਸਿੱਖ ਮਿਸ਼ਨ ਹਰਿਆਣਾ, ਨਿਗਮ ਖਾਨ, ਜਗਸੀਰ ਸਿੰਘ ਗਾਂਧੀ, ਪਰਮਜੀਤ ਸਿੰਘ ਗਾਂਧੀ, ਗੁਲਜ਼ਾਰ ਸਿੰਘ (ਭੀਮ ਪਾਧੜਾ), ਲਖਵਿੰਦਰ ਸਿੰਘ ਭਾਲ, ਪਰਗਟ ਸਿੰਘ ਨਮੋਲ, ਦਰਸ਼ਨ ਖਾਨ, ਰਾਜ ਖਾਨ, ਵਿੱਕੀ ਸਿੰਘ, ਆਮੀਨ ਖਾਨ, ਨਬੀ ਖਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਸ਼ਫੀ ਖਾਨ ਨਮਿੱਤ ਪਾਠ ਦਾ ਭੋਗ ਅੱਜ ਸਵੇਰੇ 10.00 ਵਜੇ ਗਾਹੂ ਪੱਤੀ, ਨੇੜੇ ਬਰਾੜਾਂ ਵਾਲੀ ਝਿੜੀ ਲੌਂਗੋਵਾਲ ਵਿਖੇ ਪਾਇਆ ਜਾਵੇਗਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media