ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਹਲਕਾ ਕੇਂਦਰੀ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਅੱਜ ਭੰਡਾਰੀ ਪੁੱਲ ਨੂੰ ਚਾਰੇ ਪਾਸੇ ਤੋਂ ਆਵਾਜਾਈ ਲਈ ਖੋਲਣ
ਵਾਸਤੇ ਮੌਕੇ ਮੌਕੇ ‘ਤੇ ਮੁਆਇਨਾ ਕੀਤਾ।ਉਨ੍ਹਾਂ ਕਿਹਾ ਕਿ ਜਲੰਧਰ ਵਾਲੇ ਪਾਸੇ ਤੋਂ ਆਉਂਦੇ ਲੋਕਾਂ ਨੂੰ ਹਾਲ ਗੇਟ, ਦੁਰਗਿਆਣਾ ਮੰਦਰ ਵਾਲੇ ਪਾਸੇ ਜਾਣ ਲਈ ਰੇਲਵੇ ਸਟੇਸ਼ਨ ਦੇ ਅੱਗੇ ਤੋਂ ਮੁੜ ਕੇ ਵਾਪਸ ਆਉਣਾ ਪੈਂਦਾ ਹੈ, ਜਿਸ ਨਾਲ ਇਹ ਲੋਕ ਭੰਡਾਰੀ ਪੁੱਲ ਘੁੰਮ ਕੇ ਆਉਂਦੇ ਹਨ, ਜੋ ਕਿ ਆਵਾਜਾਈ ਲਈ ਰੁਕਾਵਟ ਅਤੇ ਜਾਮ ਦਾ ਕਾਰਨ ਬਣਦੇ ਹਨ।ਉਨ੍ਹਾਂ ਕਿਹਾ ਕਿ ਹੁਣ ਭੰਡਾਰੀ ਪੁੱਲ ਉਪਰਲਾ ਚੌਕ ਵੀ ਛੋਟਾ ਕਰ ਦਿੱਤਾ ਗਿਆ ਹੈ।ਇਸ ਲਈ ਜਰੂਰੀ ਹੈ ਕਿ ਭੰਡਾਰੀ ਪੁੱਲ ਦੇ ਚਾਰੇ ਪਾਸੇ ਆਵਾਜਾਈ ਲਈ ਖੋਹਲ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਪੁਲਿਸ ਤੇ ਪ੍ਰਸਾਸ਼ਨ ਨਾਲ ਗੱਲਬਾਤ ਕਰਨਗੇ, ਤਾਂ ਜੋ ਆਮ ਲੋਕਾਂ ਨੂੰ ਹਾਲ ਗੇਟ ਅਤੇ ਦੁਰਗਿਆਣਾ ਮੰਦਰ ਲਈ ਸਿੱਧਾ ਰਸਤਾ ਮਿਲ ਸਕੇ।
ਇਸ ਮੌਕੇ ਸਤਪਾਲ ਸਿੰਘ ਸੋਖੀ, ਐਚ.ਐਸ ਵਾਲੀਆ ਅਤੇ ਹੋਰ ਪਤਵੰਤੇ ਮੌਜ਼ੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media