Saturday, October 10, 2026

ਸਾਹਿਤ ਸਭਾ ਸੁਨਾਮ ਵਲੋਂ ਸਾਹਿਤਕ ਇਕੱਤਰਤਾ

ਲੇਖਕਾਂ ਨੂੰ ਸਮਾਜ `ਤੇ ਸਿਆਸਤ `ਤੇ ਬਾਜ਼ ਅੱਖ ਰੱਖਣ ਦੀ ਲੋੜ

ਸੰਗਰੂਰ, 20 ਅਪ੍ਰੈਲ (ਜਗਸੀਰ ਲੌਂਗੋਵਾਲ) – ਸਾਹਿਤ ਸਭਾ ਰਜਿ: ਸੁਨਾਮ ਦੀ ਮਹੀਨਾਵਾਰ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਗਈ।ਦਲਜੀਤ ਸਿੰਘ ਜੋਸ਼ੀ ਅਤੇ ਕਰਮ ਸਿੰਘ ਜਖਮੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਵਿਦਵਾਨ ਲੇਖਕਾਂ ਵਲੋਂ ਸਮਾਜ ਅਤੇ ਸਿਆਸਤ ਦੀਆਂ ਵਿਸੰਗਤੀਆਂ `ਤੇ ਬਾਜ਼ ਅੱਖ ਰੱਖਣੀ ਸਮੇਂ ਦੀ ਲੋੜ ਹੈ।ਗਲਤ ਨੀਤੀਆਂ ਅਤੇ ਗਲਤ ਧਾਰਨਾਵਾਂ ਉੱਤੇ ਨੋਟਿਸ ਲੈਂਦਿਆਂ ਆਪਣੀਆਂ ਰਚਨਾਵਾਂ ਰਾਹੀਂ ਸਾਰਥਕ ਸੇਧ ਦੇਣੀ ਲੇਖਕਾਂ ਦੀ ਨੈਤਿਕ ਜਿੰਮੇਵਾਰੀ ਵਿੱਚ ਸ਼ਾਮਲ ਹੈ।ਸਾਹਿਤ ਸਭਾ ਸੁਨਾਮ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਜੋਸ਼ੀ ਨੇ ਆਪਣੀ ਮਿੰਨੀ ਕਹਾਣੀ `ਫੇਰ ਕੀ ਹੋਇਆ` ਪੇਸ਼ ਕਰਦਿਆਂ ਕਿਹਾ ਕਿ ਹਰ ਰਚਨਾਕਾਰ ਦੀ ਰਚਨਾ ਵਿੱਚ ਸਮਾਜ ਲਈ ਕੋਈ ਨਾ ਕੋਈ ਸੁਨੇਹਾ ਹੋਣਾ ਚਾਹੀਦਾ ਹੈ।ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜਖ਼ਮੀ ਨੇ ਸੁਝਾਅ ਦਿੱਤਾ ਕਿ ਸਾਹਿਤ ਸਭਾਵਾਂ ਵਿੱਚ ਪੜ੍ਹੀਆਂ ਰਚਨਾਵਾਂ ਦੀ ਉਸਾਰੂ ਸਮੀਖਿਆ ਵੀ ਹੋਣੀ ਚਾਹੀਦੀ ਹੈ, ਤਾਂ ਕਿ ਰਚਨਾ ਨੂੰ ਹੋਰ ਵਧੀਆ ਬਣਾਇਆ ਜਾ ਸਕੇ।ਹਰਮੇਲ ਸਿੰਘ ਵਲੋਂ ਖਾਲਸਾ ਸਾਜਨਾ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਗਏ।
              ਰਚਨਾਵਾਂ ਦੇ ਦੌਰ ਵਿੱਚ ਰਜਿੰਦਰ ਸਿੰਘ ਰਾਜਨ, ਹਰਮੇਲ ਸਿੰਘ, ਕਰਮ ਸਿੰਘ ਜਖਮੀ, ਦਲਜੀਤ ਸਿੰਘ ਜੋਸ਼ੀ, ਹਿਤੇਸ਼ ਗਰਗ, ਗੁਰਮੀਤ ਸੁਨਾਮੀ, ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਐਡਵੋਕੇਟ ਰਮੇਸ਼ ਕੁਮਾਰ, ਜੰਗੀਰ ਸਿੰਘ ਰਤਨ ਅਤੇ ਸੁਰਜੀਤ ਸਿੰਘ ਮੌਜੀ ਨੇ ਖੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਗਵਾਈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …