Wednesday, October 7, 2026

ਸੀ.ਐਚ.ਸੀ ਤਰਸਿੱਕਾ ਵਿਖੇ ਲਗਾਇਆ ਗਿਆ ਸਿਹਤ ਮੇਲਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਸੀ.ਐਚ.ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਨਵੀਨ ਖੁੰਗਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ।ਜਿਸ ਵਿੱਚ ਹੈਂਡੀਕੈਪ ਸਰਟੀਫਿਕੇਟ. ਅਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ, ਆਭਾ ਡਿਜ਼ਿਟਲ ਅਕਾਊਂਟ ਰਾਹੀਂ ਲੋਕਾਂ ਨੂੰ ਸਿਹਤ ਸੰਸਥਾਵਾਂ ਨਾਲ ਜੋੜਿਆ ਗਿਆ।ਇਸ ਤੋ ਇਲਾਵਾ ਅੱਖਾ ਤੇ ਦੰਦਾਂ ਦੀ ਸੰਭਾਲ, ਅਯੂਰਵੈਦਿਕ ਦਵਾਈਆ, ਗਰਭਵਤੀ ਅੋਰਤਾਂ ਦਾ ਜਾਂਚ ਦਾ ਕੈਂਪ ਲਗਾਇਆ ਗਿਆ।ਐਚ.ਆਈ.ਵੀ ਦੀ ਸਕਰੀਨਿੰਗ, ਕਾਊਂਸਲਿੰਗ ਤੇ ਟੈਸਟਿੰਗ, ਜਰਨਲ ਓ.ਪੀ.ਡੀ ਦੇ ਨਾਲ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਵਿਡ-19 ਦਾ ਟੀਕਾਕਰਨ ਕੀਤਾ ਗਿਆ।ਸਹਾਇਕ ਸਿਵਲ ਸਰਜਨ ਡਾ: ਅਮਰਜੀਤ ਸਿੰਘ, ਜਿਲ੍ਹਾ ਮਲੇਰੀਆ ਅਫਸਰ ਡਾ: ਮਦਨ ਮੋਹਨ ਅਤੇ ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਵਲੋਂ ਲਂਕਾਂ ਨੂੰ ਸਿਹਤ ਸੇਵਾਵਾਂ ਸੰਬਧੀ ਜਾਗਰੂਕ ਕੀਤਾ ਗਿਆ।ਉਨਾਂ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਲਗਾਏ ਗਏ ਕੈਂਪਾਂ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ।
ਪ੍ਰੋਗਰਾਮ ਦਾ ਸੰਚਾਲਣ ਅਤੇ ਦੇਖ-ਰੇਖ ਮੈਡੀਕਲ ਅਫਸਰ ਡਾ: ਕੁਲਦੀਪ ਸਿੰਘ, ਬਲਾਕ ਐਜੂਕੇਟਰ ਕਮਲਦੀਪ ਭੱਲਾ. ਡਾ ਹਰਕ੍ਰਿਸ਼ਨ, ਸਮੂਹ ਦਫਤਰੀ ਸਟਾਫ, ਸਟਾਫ ਨਰਸ, ਸੀ.ਐਚ.ਓ, ਐਲ਼.ਐਚ.ਵੀ, ਏ.ਐਨ.ਐਮ, ਐਸ.ਆਈ ਅਤੇ ਸਮੂਹ ਮੇਲ ਤੇ ਆਸ਼ਾ ਵਰਕਰ ਆਦਿ ਵਲੋ ਕੀਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …