ਹਰਮੇਸ਼ ਸਿੰਘ ਸੂਬਾ ਪ੍ਰਧਾਨ, 5 ਐਕਟਿੰਗ ਪ੍ਰਧਾਨ ਤੇ 4 ਸੂਬਾ ਕਨਵੀਨਰ ਕੀਤੇ ਨਿਯੁੱਕਤ
ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਪਿਛਲੇ ਕਰੀਬ 22 ਸਾਲਾ ਤੋ ਪੰਜਾਬ ਵਿੱਚ ਐਸ.ਸੀ ਸਮਾਜ ਨੂੰ ਇਕਜੁੱਟ ਕਰਨ, ਉਹਨਾ ਨੂੰ ਇਨਸਾਫ ਦਿਵਾਉਣ ਅਤੇ ਐਸ.ਸੀ ਵਰਗ ਦੀ ਭਲਾਈ ਹਿੱਤ ਸਰਗਰਮੀ ਨਾਲ ਕੰਮ ਕਰ ਰਹੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਖਿਲ ਭਾਰਤੀਯ ਅੰਬੇਡਕਰ ਮਿਸ਼ਨ ਨੇ ਅਪਣਾ ਦਾਇਰਾ ਵਧਾਉਦਿਆ ਗਵਾਂਢੀ ਸੂਬੇ ਹਰਿਆਣਾ ਵਿੱਚ ਵੀ ਅਪਣੀ ਟੀਮ ਦਾ ਗਠਨ ਕਰ ਦਿੱਤਾ ਹੈ।
ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋ ਹਰਿਆਣਾ ਟੀਮ ਦੀ ਪਹਿਲੀ ਜਾਰੀ ਕੀਤੀ ਗਈ ਸੂਚੀ ਵਿੱਚ ਹਰਮੇਸ਼ ਸਿੰਘ ਨੂੰ ਸੂਬਾ ਪ੍ਰਧਾਨ, ਸਤੀਸ਼ ਕੁਮਾਰ, ਮਨੋਜ ਕੁਮਾਰ, ਸ਼੍ਰੀਮਤੀ ਸੰਤੋਸ਼ ਰਾਣੀ, ਅਸ਼ੋਕ ਕੁਮਾਰ, ਮੰਗਤ ਸਿੰਘ ਨੂੰ ਸੂਬਾ ਐਕਟਿੰਗ ਪ੍ਰਧਾਨ ਅਤੇ ਸ਼ਿਵ ਕੁਮਾਰ, ਰਮੇਸ਼ ਕੁਮਾਰ, ਬੂਟਾ ਸਿੰਘ ਤੇ ਸ਼੍ਰੀਮਤੀ ਅਮਨਦੀਪ ਕੌਰ ਨੂੰ ਸੂਬਾ ਕਨਵੀਨਰ ਨਿਯੁੱਕਤ ਕੀਤਾ ਗਿਆ ਹੈ।ਸੂਚੀ ਜਾਰੀ ਕਰਨ ਉਪਰੰਤ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਨੇ ਕਿਹਾ ਕਿ ਮਿਸ਼ਨ ਦੀਆਂ ਪੰਜਾਬ ‘ਚ ਹੋ ਰਹੀਆਂ ਗਤੀਵਿਧੀਆਂ ਤੋ ਪ੍ਰਭਾਵਿਤ ਹੋ ਕਿ ਦੇਸ਼ ਭਰ ਵਿਚੋਂ ਮਿਸ਼ਨ ਦਾ ਹਿੱਸਾ ਬਣਨ ਲਈ ਲੰਮੇ ਸਮੇਂ ਤੋਂ ਅਨੇਕਾਂ ਸਾਥੀਆ ਦੇ ਫੋਨ ਆ ਰਹੇ ਹਨ।ਜਿਸ ਕਰਕੇ ਅਪਣਾ ਦਾਇਰਾ ਵਧਾਉਦਿਆਂ ਦੇਸ਼ ਭਰ ਵਿੱਚ ਭਾਰਤੀਯ ਅੰਬੇਡਕਰ ਮਿਸ਼ਨ ਦੀਆਂ ਇਕਾਈਆਂ ਬਣਾਉਣ ਦਾ ਫੈਸਲਾ ਕੀਤਾ ਹੈ।ਦਰਸ਼ਨ ਕਾਂਗੜਾ ਨੇ ਕਿਹਾ ਦੇਸ਼ ਦੇ ਹਰ ਸੂਬੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਮੰਨਣ ਅਤੇ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਦਾ ਹਿੱਸਾ ਬਣਾਇਆ ਜਾਵੇਗਾ।ਕੌਮੀ ਪ੍ਰਧਾਨ ਨੇ ਸਭਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਮਿਸ਼ੰ ਦਾ ਹਿੱਸਾ ਬਣਨ।ਦਰਸ਼ਨ ਕਾਂਗੜਾ ਨੇ ਕਿਹਾ ਕਿ ਹਰ ਸੂਬੇ ਵਿੱਚ ਮਿਸ਼ਨ ਦੀਆਂ ਸੂਬਾ, ਜਿਲਾ ਤੇ ਬਲਾਕ ਪੱਧਰ ਤੱਕ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ।