ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਕੁੰਵਰ ਅਜੈ ਵਲੋਂ ‘75ਵਾਂ ਆਜ਼ਾਦੀ ਕਾ ਮਹੋਸਤਵ’ ਤਹਿਤ ਸੀ.ਐਚ.ਸੀ ਲੋਪੋਕੇ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ।ਜਿਸ ਦੌਰਾਨ ਵੱਖ-ਵੱਖ 11 ਸਟਾਲ ਲਗਾਏ ਗਏ।ਜਿਨਾਂ੍ਹ ਵਿੱਚ ਹੈਂਡੀਕੈਪ ਸਰਟੀਫਿਕੇਟ, ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਕਾਰਡ, ਅੱਖਾਂ ਦੀ ਜਾਂਚ ਕੈਂਪ, ਦੰਦਾਂ ਦੀ ਸੰਭਾਲ ਕੈਂਪ, ਬੱਚਿਆਂ ਦੀਆਂ ਬੀਮਾਰੀਆਂ ਸੰਬਧੀ, ਹੋਮੀਉਪੈਥਿਕ ਮੈਡੀਸਨ, ਆਯੁਰਵੈਦਿਕ ਮੈਡੀਸਨ, ਟੈਲੀ ਮੈਡੀਸਨ, ਫੈਮਲੀ ਪਲੈਨਿੰਗ ਕੈਂਪ, ਲੈਬ ਟੈਸਟ, ਈ.ਸੀ.ਜੀ, ਐਕਸ-ਰੇ ਆਦਿ ਤੋਂ ਇਲਾਵਾ ਐਨ.ਜੀ.ਓ ਗੁਰੂ ਮੇਹਰ ਵੈਲਫੇਅਰ ਸੁਸਾਇਟੀ ਵਲੋਂ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ।ਕੈਂਪ ਦੌਰਾਨ ਲਗਭਗ ਪੰਜ ਹਜਾਰ ਮਰੀਜ਼ਾਂ ਨੇ ਲਾਭ ਲ਼ਿਆ ਅਤੇ 42 ਵਿਅਕਤੀਆਂ ਨੇ ਖੂਨਦਾਨ ਕੀਤਾ।ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਭਰ ਵਿਚ ਘਰ-ਘਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ 18 ਤੋਂ 22 ਅਪ੍ਰੈਲ ਤੱਕ ਬਲਾਕ ਪੱਧਰ ‘ਤੇ ਇਹ ਕੈਂਪ ਲਗਾਏ ਜਾ ਰਹੇ ਹਨ।ਉਨਾਂ ਨੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਭਰਪੂਰ ਲਾਭ ਲੈਣ ਦੀ ਅਪੀਲ।ਇਸ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਐਸ.ਐਮ.ਓ ਅਜਨਾਲਾ ਡਾ. ਸੁਖਰਾਜ ਸਿੰਘ ਸੰਧੂ, ਡਾ. ਗੁਨੀਤ ਕੌਰ, ਡਾ. ਤੇਜਿੰਦਰ, ਡਾ. ਜਸਕਰਣ ਕੌਰ, ਡਾ. ਅਮੋਲ, ਬੀ.ਈ.ਈ ਰੁਪਿੰਦਰ ਸਿੰੰਘ ਗੋਲਡੀ, ਵਿਸ਼ਾਲ ਸ਼ਰਮਾ, ਸੰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …