Saturday, June 13, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਕਰਵਾਇਆ ਕਵੀ ਦਰਬਾਰ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ( ਰਜਿ.) ਵਲੋਂ ਸਭਾ ਦੇ ਕਾਰਜਕਾਰੀ ਮੈਂਬਰ ਕਵੀ ਕੁਲਵੰਤ ਸਿੰਘ ਕੰਤ ਦੀ ਅਗਵਾਈ ਹੇਠ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਨੇੜੇ ਮਾਲ ਮੰਡੀ ਅੰਮ੍ਰਿਤਸਰ ਵਿਖੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੀ ਰਸਮੀ ਪ੍ਰਧਾਨਗੀ ਹਾਸਰਸ ਕਵੀ ਚਰਨਜੀਤ ਸਿੰਘ ਅਜਨਾਲਾ, ਮਾਂ ਬੋਲੀ ਕਵੀ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਡਾ. ਰਵੀ ਠਾਕੁਰ, ਡਾ. ਅਮਰਜੀਤ ਸਿੰਘ ਗਿੱਲ ਨੇ ਸਾਂਝੇ ਰੂਪ ਵਿੱਚ ਕੀਤੀ।ਮੰਚ ਸੰਚਾਲਨ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਕਰਦਿਆਂ ਹੋਏ ਆਏ ਹੋਏ ਸਾਰੇ ਸ਼ਾਇਰਾਂ ਤੇ ਸਾਹਿਤ ਪੇ੍ਮੀਆਂ ਨੂੰ ‘ਜੀ ਆਇਆਂ’ ਕਿਹਾ।
                   ਕਵੀ ਦਰਬਾਰ ਵਿੱਚ ਸਰਵਸੀ੍ ਸਤਨਾਮ ਸਿੱਧੂ ਫਰੀਦਕੋਟੀ, ਸੁਖਵੰਤ ਚੇਤਨਪੁਰੀ, ਰਿਤੂ ਵਾਸੂਦੇਵ ਤਰਨਤਾਰਨ, ਗੁਰਸੀਰਤ ਕੌਰ ਭੁੱਲਰ, ਰਾਜ ਕੁਮਾਰ ਰਾਜ, ਨਵਜੋਤ ਕੌਰ ਨਵੀ ਭੁੱਲਰ, ਲੋਕ ਗਾਇਕ ਹਰਸਿਮਰਨ ਢਿੱਲੋਂ, ਗੁਰਬਾਜ਼ ਸਿੰਘ ਛੀਨਾ, ਹਰਮੀਤ ਆਰਟਿਸਟ, ਕੁਲਵੰਤ ਸਿੰਘ ਕੰਤ, ਚਰਨਜੀਤ ਸਿੰਘ ਅਜਨਾਲਾ, ਕੁਲਦੀਪ ਸਿੰਘ ਦਰਾਜਕੇ, ਕਵੀ ਹਰੀ ਸਿੰਘ ਗਰੀਬ, ਡਾ. ਰਵੀ ਠਾਕੁਰ, ਡਾ. ਅਮਰਜੀਤ ਸਿੰਘ ਗਿੱਲ ਆਦਿ ਸ਼ਾਇਰਾਂ ਨੇ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਦਾਦ ਲਈ।
                 ਮੈਗਜ਼ੀਨ ਰੰਗਕਰਮੀ ਦੇ ਸੰਪਾਦਕ ਤੇ ਅਦਾਕਾਰ ਸਤਨਾਮ ਸਿੰਘ ਮੂਧਲ, ਅਦਾਕਾਰ ਮਨਦੀਪ ਸਿੰਘ ਵੱਲਾ, ਹਰਜੀਤ ਸਿੰਘ ਬੈਂਕ ਵਾਲੇ, ਡਾ. ਜਸਵੰਤ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …