ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤੀ ਚਾਬੀ
ਅੰਮ੍ਰਿਤਸਰ 21 ਅਪ੍ਰੈਲ (ਸੁਖਬੀਰ ਸਿੰਘ) – ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ, ਅੰਮ੍ਰਿਤਸਰ ਸਮਾਰਟ ਸਿਟੀ ਦੇ
“ਰਾਹੀ”(ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰੋਜੈਕਟ ਤਹਿਤ ਪਹਿਲੇ ਈ-ਆਟੋ ਦੀ ਡਿਲੀਵਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੁਆਰਾ ਨਰਿੰਦਰ ਸਿੰਘ ਚੌਧਰੀ ਨੂੰ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜ਼ੂਦਗੀ ‘ਚ ਕੀਤੀ ਗਈ।ਦੱਸਣਯੋਗ ਹੈ ਕਿ ਨਰਿੰਦਰ ਸਿੰਘ ਚੌਧਰੀ ਅੰਮ੍ਰਿਤਸਰ ਆਟੋ ਰਿਕਸ਼ਾ ਟਰਾਂਸਪੋਰਟ ਸਹਿਕਾਰੀ ਸਭਾ ਦੇ ਉਪ ਪ੍ਰਧਾਨ ਵੀ ਹਨ।ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਰਾਹੀ ਪ੍ਰੋਜੈਕਟ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਉਟ ਆਫ਼ ਅਰਬਨ ਅਫੇਯਰਸ (ਐਨ.ਆਈ.ਯੂ.ਏ) ਵਲੋਂ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਹਿੰਦਰਾ ਅਤੇ ਪਿਆਜੀਓ ਕੰਪਨੀਆਂ ਨੂੰ ਰਾਹੀ ਸਕੀਮ ਤਹਿਤ ਸੂਚੀਬੱਧ ਕੀਤਾ ਗਿਆ ਹੈ ਅਤੇ ਕੋਈ ਵੀ ਆਟੋ ਚਾਲਕ ਜੋ ਆਪਣਾ ਪੁਰਾਣਾ ਡੀਜ਼ਲ ਆਟੋ ਬਦਲਣਾ ਚਾਹੁੰਦਾ ਹੈ, ਉਹ ਸੂਚੀਬੱਧ ਕੰਪਨੀਆਂ ਦੀ ਡੀਲਰਸ਼ਿਪ `ਤੇ ਜਾ ਕੇ ਆਪਣੀ ਅਰਜ਼ੀ ਦੇ ਸਕਦਾ ਹੈ। ਜਿਸ ਲਈ ਡਰਾਈਵਰ ਨੂੰ 75,000 ਰੁਪਏ ਦੀ ਸਬਸਿਡੀ ਅਤੇ ਸਟੇਟ ਬੈਂਕ ਆਫ ਇੰਡੀਆ ਤੋਂ ਕਰਜ਼ਾ ਵੀ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਮੁਫਤ ਹੁਨਰ ਵਿਕਾਸ ਦੇ ਕੋਰਸ ਜਿਵੇਂ ਕਟਿੰਗ ਅਤੇ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਆਪਰੇਟਰ ਅਤੇ ਫੂਡ ਐਂਡ ਫਰੂਟ ਪ੍ਰੀਜ਼ਰਵੇਸ਼ਨ ਆਦਿ ਵੀ ਕਰਵਾਏ ਜਾ ਰਹੇ ਹਨ।
ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਉਂਕਿ ਇੱਕ ਡੀਜ਼ਲ ਆਟੋ (ਭਾਰਤ ਥ੍ਰੀ ਸਟੈਂਡਰਡ) ਪ੍ਰਤੀ ਕਿਲੋਮੀਟਰ 0.64 ਗ੍ਰਾਮ ਕਾਰਬਨ ਮੋਨੋਆਕਸਾਈਡ ਗੈਸ ਛੱਡਦਾ ਹੈ। ਇਸ ਅਨੁਸਾਰ, ਅੰਮ੍ਰਿਤਸਰ ਵਿੱਚ ਇੱਕ ਡੀਜ਼ਲ ਆਟੋ ਪ੍ਰਤੀ ਦਿਨ 45 ਗ੍ਰਾਮ ਗੈਸ (70 ਕਿਲੋਮੀਟਰ ਪ੍ਰਤੀ ਦਿਨ ਦੀ ਦੂਰੀ ਦੇ ਹਿਸਾਬ ਨਾਲ) ਅਤੇ 165 ਕਿਲੋ ਹਰ ਸਾਲ ਗੈਸ ਦਾ ਉਤਸਰਜਣ ਕਰਦਾ ਹੈ। ਪਰ ਈ-ਆਟੋ ਨਾਲ ਇਹ ਪ੍ਰਦੂਸ਼ਣ ਨਹੀ ਹੁੰਦਾ।ਇਸ ਦੇ ਨਾਲ ਹੀ, ਆਟੋ ਚਲਾਉਣ ਦੀ ਕੀਮਤ ਮੌਜ਼ੂਦਾ ਡੀਜ਼ਲ ਦੀ ਕੀਮਤ `ਤੇ 4 ਰੁਪਏ ਪ੍ਰਤੀ ਕਿਲੋਮੀਟਰ ਤੋਂ ਜਿਆਦਾ ਹੋ ਗਈ ਹੈ, ਜਦਕਿ ਈ-ਆਟੋ `ਚ ਇਹ ਲਗਭਗ 0.68 ਪੈਸੇ ਪ੍ਰਤੀ ਕਿਲੋਮੀਟਰ ਹੈ।ਜਿਸ ਨਾਲ ਆਟੋ ਚਾਲਕ ਨੂੰ ਵੀ ਫਾਇਦਾ ਹੋਵੇਗਾ।ਦੂਜੇ ਪਾਸੇ ਪਹਿਲੀ ਈ-ਆਟੋ ਲੈਣ ਵਾਲੇ ਨਰਿੰਦਰ ਚੌਧਰੀ ਨੇ ਦੱਸਿਆ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਆਟੋ ਚਲਾ ਰਹੇ ਹਨ, ਪਰ ਹੁਣ ਈ-ਆਟੋ ਲੈਣ ਨਾਲ ਨਾਲ ਸਿਰਫ਼ ਉਨ੍ਹਾਂ ਲਈ ਡਰਾਈਵਿੰਗ ਸੌਖੀ ਹੋ ਜਾਵੇਗੀ ਅਤੇ ਨਾਲ ਹੀ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।
Punjab Post Daily Online Newspaper & Print Media