Friday, May 22, 2026

ਮੰਗਾਂ ਨਾ ਮੰਨੇ ਜਾਣ ‘ਤੇ ਹੋਵੇਗਾ ਤਿੱਖੇ ਸੰਘਰਸ਼ ਦਾ ਐਲਾਨ – ਨਰੇਸ਼ ਕੁਮਾਰ

ਸਮਰਾਲਾ, 22 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪਧਾਨ ਨਰੇਸ਼ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵੱਖ-ਵੱਖ ਜ਼ਿਲ੍ਹਾ ਪ੍ਰਧਾਨ ਤੇ ਜਿਲ੍ਹਾ ਤੇ ਸੂਬਾ ਕਮੇਟੀ ਮੈਂਬਰ ਹਾਜ਼ਰ ਹੋਏ। ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਸਬ ਇੰਸਪੈਕਟਰ ਕੇਡਰ ਨਾਲ ਹੋ ਰਹੀ ਧੱਕੇਸ਼ਾਹੀ ਦੀ ਬੜੇ ਹੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।ਉਨਾਂ ਕਿਹਾ ਕਿ ਜਿਵੇਂ ਪਸ਼ੂ ਪਾਲਣ ਵਿਭਾਗ ਵਿੱਚ ਵੈਟਨਰੀ ਇੰਸਪੈਕਟਰ ਤੋਂ ਲੈ ਕੇ ਡਾਇਰੈਕਟਰ ਤੱਕ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸਬ ਇੰਸਪੈਕਟਰ ਤੋਂ ਲੈ ਕੇ ਡਾਇਰੈਕਟਰ ਤੱਕ ਬਰਾਬਰ ਪੈਰਿਟੀ ਸੀ।ਪਰ ਸੰਨ 1996 ਤੋਂ ਇਕੱਲੇ ਸਬ ਇੰਸਪੈਕਟਰ ਦੀ ਪੇਅ ਡਿਸਟਰਬ ਕੀਤੀ ਗਈ ਅਤੇ ਬਾਕੀ ਸਾਰੇ ਕੇਡਰਾਂ ਦੀ ਸੇਮ ਪੇਅ ਪੈਰਿਟੀ ਚੱਲ ਰਹੀ ਹੈ।ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ ਬੀਤੇ ਦਿਨੀਂ ਏ.ਸੀ.ਐਸ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਡੀ.ਡੀ ਹੈਡਕੁਆਰਟਰ ਨਾਲ ਜੁਆਇੰਟ ਮੀਟਿੰਗ ਮਿੰਨੀ ਸੈਕਟਰੀਏਟ ਵਿੱਚ ਹੋਈ ਸੀ।ਜਿਸ ਵਿੱਚ ਏ.ਸੀ.ਐਸ (ਮੌਜ਼ੂਦਾ ਚੀਫ ਸੈਕਟਰੀ ਪੰਜਾਬ) ਨੇ ਸਾਡੀ ਪੇਅ ਪੈਰਿਟੀ ਨੂੰ ਜਾਇਜ਼ ਤੇ ਵਾਜ਼ਿਬ ਸਮਝਦੇ ਹੋਏ ਪੰਜਾਬ ਸਰਕਾਰ ਨੂੰ 1996 ਤੋਂ ਵੈਟਨਰੀ ਇੰਸਪੈਕਟਰ ਦੇ ਬਰਾਬਰ ਬਹਾਲ ਕਰਨ ਲਈ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਕੇ ਭੇਜੀ ਸੀ।ਪਰ ਅਜੇ ਤੱਕ ਸਾਡੀ ਪੇਅ ਪੈਰਿਟੀ ਦਾ ਕੋਈ ਵੀ ਹੱਲ ਨਹੀਂ ਹੋਇਆ।ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਅਤੇ ਏ.ਸੀ.ਐਸ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੋਰਟ ਵੱਲੋਂ ਆਏ ਸਪੀਕਿੰਗ ਆਰਡਰਾਂ ਦੇ ਆਧਾਰ ‘ਤੇ ਸਾਰੇ ਸਬ ਇੰਸਪੈਕਟਰਾਂ ਦੀ ਪੇਅ ਪੈਰਿਟੀ ਵੈਟਨਰੀ ਫਾਰਮਾਸਿਸਟ ਦੇ ਬਰਾਬਰ ਜਰਨਲਾਈਜ਼ ਕੀਤੀ ਜਾਵੇ। ਜੇਕਰ ਮਹਿਕਮੇ ਅਤੇ ਸਰਕਾਰ ਨੇ ਜਾਇਜ਼ ਤੇ ਵਾਜ਼ਿਬ ਮੰਗਾਂ ਨਾ ਮੰਨੀਆਂ ਤਾਂ ਸਾਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ।
                  ਇਸ ਮੀਟਿੰਗ ਵਿੱਚ ਸਾਰੇ ਪੰਜਾਬ ਦੇ ਸਾਥੀ ਪਹੁੰਚੇ ਹੋਏ ਸਨ ਜਿਨ੍ਹਾਂ ਵਿੱਚ ਅਸ਼ੈਲੀ ਸ਼ਰਮਾ, ਦਵਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਗੁਰਬਖ਼ਸ਼ ਸਿੰਘ, ਜਗੀਰ ਸਿੰਘ, ਹਰਪ੍ਰੀਤ ਸਿੰਘ, ਪਰਨੂਰ ਸਿੰਘ, ਸੁਰਿੰਦਰ ਕੁਮਾਰ, ਮਨੋਹਰ ਸਿੰਘ, ਤਲਵਿੰਦਰ ਸਿੰਘ, ਲਾਲ ਸਿੰਘ, ਰਣਜੀਤ ਸਿੰਘ, ਤਜਿੰਦਰ ਸਿੰਘ, ਚਮਕੌਰ ਸਿੰਘ, ਹਰਭਜਨ ਸਿੰਘ, ਅਮਰਨਾਥ, ਸੁਖਪਾਲ ਸ਼ਰਮਾ, ਮਨਨਿੰਦਰ ਸਿੰਘ, ਪ੍ਰਸ਼ੋਤਮ ਲਾਲ, ਸਤਨਾਮ ਸਿੰਘ, ਮੱਖਣ ਲਾਲ ਸ਼ਰਮਾ, ਸਮਸ਼ੇਰ ਸਿੰਘ, ਸਿਮਰਜੀਤ ਸਿੰਘ, ਕੁਲਦੀਪ ਸਿੰਘ, ਵਿਕਾਸ ਭਾਟੀਆ, ਸੁਖਦੀਪ ਸਿੰਘ ਸੇਖੋਂ, ਰਜਿੰਦਰਪਾਲ, ਰਣਬੀਰ ਸਿੰਘ, ਬਰਿੰਦਰ ਨਵਾਂ ਸ਼ਹਿਰ, ਸੀਮਾ ਰਾਣੀ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਜਗਮੀਤ ਸਿੰਘ, ਜਰਮਨਜੀਤ ਸਿੰਘ, ਰਮਨਦੀਪ ਸਿੰਘ, ਸਤਵੰਤ ਸਿੰਘ, ਠਾਕੁਰ ਜਲੰਧਰ ਆਦਿ ਹਾਜਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …