ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਨੇ ਕਰਵਾਈ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਰਬ ਭਾਰਤੀ ਪ੍ਗਤੀਸ਼ੀਲ ਲੇਖਕ ਸੰਘ ਵਲੋਂ ਜਲਿਆਂ ਵਾਲਾ ਬਾਗ ਚੇਅਰ ਅਤੇ ਪੰਜਾਬ ਸਾਹਿਤ ਅਕਾਦਮੀ
ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ‘ਜਲਿਆਂਵਾਲਾ ਵਾਲਾ ਬਾਗ : ਅਤੀਤ ਅਤੇ ਵਰਤਮਾਨ’ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਤ ਭੂਮੀ ਦੇ ਬਹਾਦਰੀ, ਨਾਬਰੀ ਤੇ ਆਢਾ ਲੇੈਣ ਵਾਲੇ ਨੈਣ ਨਕਸ਼ ਤਲਾਸ਼ਦਿਆਂ, ਜਲਿਆਂਵਾਲਾ ਵਾਲੇ ਬਾਗ ਦੇ ਪੁਰਾਣੇ ਸਰੂਪ ਨੂੰ ਬਹਾਲ ਕਰਨ, ਵਾਹਗਾ ਸਰਹੱਦ ‘ਤੇ 1947 ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਉਸਾਰੀ ਗਈ ਯਾਦਗਾਰ ਨੂੰ ਪਹਿਲਾਂ ਦੀ ਤਰ੍ਹਾਂ ਮੁੜ ਸਥਾਪਤ ਕਰਨ, ਦੇਸ਼ ਵਿੱਚ ਵਧ ਰਹੀ ਸੰਪਰਦਾਇਕ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਨ, ਯੂਕਰੇਨ ਤੇ ਰੂਸ ਵਿੱਚ ਲਗਾਤਾਰ ਜੰਗ ਤੋਂ ਬਾਅਦ ਲਗਾਤਾਰ ਖਤਰਨਾਕ ਹੱਦ ਤੱਕ ਵਧ ਰਹੀਆਂ ਦੂਰੀਆਂ ਨੂੰ ਨਜਿਠਣ ਲਈ ਸਰਕਾਰਾਂ ਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ਵ ਭਾਈਚਾਰਾ ਅੱਗੇ ਆਵੇ ਅਤੇ ਪ੍ਗਤੀਸ਼ੀਲ ਲੇਖਕ ਸੰਘ ਵਲੋਂ ਦੇਸ਼ ਭਰ ਵਿੱਚ ਜਲਿਆਂਵਾਲਾ ਵਾਲਾ ਬਾਗ ਦੇ ਸਾਂਝੇ ਸੰਘਰਸ਼ ਦੀ ਗਾਥਾ ਨੂੰ ਸਾਰੇ ਦੇਸ਼ ਵਿੱਚ ਪ੍ਰਚਾਰਨ ਤੇ ਪ੍ਰਸਾਰਣ ਦੇ ਵੱਡੇ ਸੁਨੇਹੇ ਨਾਲ ਸੰਪਨ ਹੋ ਗਈ ਹੈ।
ਦੂਸਰੇ ਦਿਨ ਤੀਸਰਾ ਸੈਸ਼ਨ “ਬੋਲ ਕਿ ਲਬ ਆਵਾਜ਼ ਹੈ ਤੇਰੇ” ਦੀ ਪ੍ਰਧਾਨਗੀ ਰਾਜੇਂਦਰ ਰਾਜਨ ਨੇ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਰਮੇਸ਼ ਯਾਦਵ ਹਾਜ਼ਰ ਸਨ, ਇਸ ਸੈਸ਼ਨ ਦੇ ਬੁਲਾਰਿਆਂ ਅਸ਼ੀਸ਼ ਤਿ੍ਪਾਠੀ, ਡਾ. ਸਰਬਜੀਤ ਸਿੰਘ, ਵਿਨੀਤ ਤਿਵਾੜੀ, ਪ੍ਰੋ. ਜਸਬੀਰ ਸਿੰਘ ਤੇ ਪ੍ਰੋ. ਗੁਰਦੇਵ ਸਿੰਘ ਸਿੱਧੂ, ਝਾਰਖੰਡ ਤੋਂ ਆਏ ਸ਼ਲੇਂਦਰ ਨੇ ਸੰਬੋਧਨ ਕਰਦਿਆਂ ਸਾਂਝੇ ਤੌਰ ‘ਤੇ ਕਿਹਾ ਕਿ ਜਦੋਂ ਡਾਇਰ ਹੋਵੇਗਾ, ਉਹਦੇ ਸਾਹਮਣੇ ਸੀਨਾ ਤਾਨਣ ਵਾਲੇ ਲੋਕ ਵੀ ਹੋਣਗੇ।ਅੱਜ ਬਹੁਤ ਬੁਰੀ ਸਥਿਤੀ ਹੈ ਕਿ ਹਰ ਆਦਮੀ ਦੇ ਮੱਥੇ ‘ਤੇ ਇੱਕ ਗਿਰਝ ਬੈਠੀ ਹੋਈ ਹੈ, ਜੋ ਆਦਮੀ ਦੀ ਸੋਚ ਤੇ ਹੋਂਦ ਨੂੰ ਖਾ ਲੈਣ ਲਈ ਉਤਾਰੂ ਹੈ, ਪਰ ਲਹੂ ਪੀਣੀਆਂ ਇਨ੍ਹਾਂ ਗਿਰਝਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਦਾ ਇਤਿਹਾਸ ਸਿਰਫ ਗਿਣਤੀ ਮਿਣਤੀ ਕਰਨ ਵਾਲੀ ਮਸ਼ੀਨ ਨਹੀਂ ਹੁੰਦੀ, ਸਗੋਂ ਇਤਿਹਾਸ ਲੋਕਾਂ ਦੇ ਸਮੂਹ ਦੀ ਚੇਤਨਾ ਹੁੰਦਾ ਹੈ।
ਕਵੀ ਦਰਬਾਰ ਸਮੇਂ ਵੱਖ-ਵੱਖ ਸੂਬਿਆਂ ਤੋਂ ਸ਼ਾਇਰਾਂ ਨੇ ਸ਼ਿਰਕਤ ਕੀਤੀ, ਇਸ ਦੀ ਪ੍ਰਧਾਨਗੀ ਨਰੇਸ਼ ਸਕਸੈਨਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸਰਬਜੀਤ ਕੌਰ ਸੋਹਲ ਨੇ ਹਾਜ਼ਰੀ ਭਰੀ।ਕਵੀ ਦਰਬਾਰ ਵਿੱਚ ਅਲੋਕ ਧਨਵਾ, ਦੇਵੀ ਪ੍ਸਾਦਿ ਮਿਸ਼ਰ, ਬਲੀ ਸਿੰਘ ਚੀਮਾ, ਸਤਿੰਦਰ ਕੁਮਾਰ, ਪੇ੍ਮ ਚੰਦ ਗਾਂਧੀ, ਆਰਤੀ, ਕਵਿਤਾ ਕਰਮਾਕਰ, ਵੰਦਨਾ ਚੌਬੇ, ਰੂਪਮ ਮਿਸ਼ਰ, ਜਤਿੰਦਰ ਬਸਾਰੀਆ, ਅਰਬਾਜ਼ ਖਾਨ, ਸਵਿਤਾ ਪਾਠਕ, ਪ੍ਰਮੋਦ ਅਹੀਰੇ, ਸੰਜੈ ਦੋਬਾਡ, ਪ੍ਰਲਾਦ ਪਵਾਰ, ਸੰਧਿਆ ਨਿਵੋਦਿਤਾ, ਸ਼ਿਵਾਨੀ,ਵਨੀਤ ਤਿਵਾੜੀ, ਗੁਰਬਾਜ਼ ਸਿੰਘ ਛੀਨਾ, ਮਹਾਂਬੀਰ ਸਿੰਘ ਗਿੱਲ, ਰਤਨ ਸਿੰਘ ਢਿੱਲੋਂ, ਕਵੀ ਹਰੀ ਸਿੰਘ ਗਰੀਬ, ਜਸਬੀਰ ਝੱਜ, ਤਰਸੇਮ ਬਰਨਾਲਾ, ਡਾ. ਕੁਲਦੀਪ ਸਿੰਘ ਦੀਪ, ਲਖਨਊ ਤੋਂ ਆਏ ਨਰੇਸ਼ ਸਕਸੈਨਾ, ਕਮਲ ਗਿੱਲ ਨੇ ਕਵਿਤਾ ਪਾਠ ਕੀਤਾ ।
ਇਸ ਸਮੇਂ ਭੋਲਾ ਸਿੰਘ ਸੰਘੇੜਾ ਦੀ ਪੁਸਤਕ ‘ਪੁਨਰ ਜਨਮ’ ਤੇ ਡਾ. ਗੁਲਜਾਰ ਸਿੰਘ ਪੰਧੇਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਮੈਗਜ਼ੀਨ ‘ਨਜ਼ਰੀਆ’ ਦੇ ਨਵੇਂ ਅੰਕ ਲੋਕ ਅਰਪਣ ਕੀਤੇ ਗਏ॥
ਚੌਥਾ ਤੇ ਆਖਰੀ ਸੈਸ਼ਨ ‘ਆਉ ਕਿ ਕੋਈ ਖੁਆਬ ਬੁਣੇ’ ਦੀ ਪ੍ਰਧਾਨਗੀ ਸੁਵਰਨ ਸਿੰਘ ਵਿਰਕ ਨੇ ਕੀਤੀ, ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਚਾਨਾ ਨੇ ਸ਼ਿਰਕਤ ਕੀਤੀ।ਇਸ ਸੈਸ਼ਨ ਦੇ ਬੁਲਾਰੇ ਸੁਨੀਤਾ ਗੁਪਤਾ ਨੇ ਕਿਹਾ ਕਿ ਜਿਨਾਂ ਨੇ ਬੇਟੀ ਪੜਾਉਣ ਦੀ ਗੱਲ ਕੀਤੀ ਸੀ, ਉਹ ਲੋਕ ਹੁਣ ਹਿਜਾਬ ਦੇ ਨਾਂ ਤੇ ਵਿਦਿਅਕ ਸੰਸਥਾਵਾਂ ਦੇ ਦਰਵਾਜੇ ਬੰਦ ਕਰ ਰਹੇ ਹਨ।ਸਾਰਿਕਾ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਦੇ ਲੋਕ ਬੁਲਡੋਜ਼ਰ ਚੱਲਣ ਦਾ ਆਨੰਦ ਨਾ ਮਾਨਣ, ਕਿਉਂਕਿ ਇਹ ਕਿਸੇ ਫਿਲਮ ਦਾ ਸੀਨ ਨਹੀਂ ਸਗੋਂ ਸੋਚ ਲੈਣ ਕਿ ਇਹ ਬੁਲਡੋਜਰ ਗਰੀਬਾਂ ਦੇ ਸੁਪਨਿਆਂ ‘ਤੇ ਚੱਲ ਰਿਹਾ ਹੈ।ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪੰਜਾਬੀ ਲੋਕ ਹਮੇਸ਼ਾਂ ਦੇਸ਼ ਦੇ ਹੱਕ ਵਿੱਚ ਖੜਨ ਤੇ ਅੰਦਰੂਨੀ ਤੇ ਬਹਿਰੂਨੀ ਹਮਲਿਆਂ ਅੱਗੇ ਹਿੱਕ ਡਾਹੁਣ ਦੇ ਸੁਪਨੇ ਲੈਂਦੇ ਰਹੇ ਹਨ ਤੇ ਲੈਂਦੇ ਰਹਿਣਗੇ।ਮਹਾਰਾਸ਼ਟਰ ਤੋਂ ਆਏ ਰਾਕੇਸ਼ ਵਾਨਖੇੜੇ ਨੇ ਕਿਹਾ ਕਿ ਜ਼ਬਰ ਕਰਨ ਵਾਲੀਆਂ ਸਰਕਾਰਾਂ ਦੇ ਨਾਲ ਸਾਡੀ ਜੰਗ ਸਦਾ ਜਾਰੀ ਰਹੇਗੀ।ਸੰਜੀਵਨ ਨੇ ਕਿਹਾ ਕਿ ਜਲਿਆਂਵਾਲਾ ਬਾਗ ਦਾ ਇਤਿਹਾਸ ਲਹੂ ਭਰਿਆ ਹੈ, ਜਿਸ ਦੇ ਜਖ਼ਮ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹਿਣਗੇ।ਵੰਦਨਾ ਚੌਬੇ ਨੇ ਕਿਹਾ ਕਿ ਜਿਨਾਂ ਚਿੰਤਕਾਂ ਨੇ ਬਹੁਤ ਸਮਾਂ ਪਹਿਲਾਂ ਜਿਹੜੀਆਂ ਗੱਲਾਂ ਦੀ ਚਿੰਤਾ ਜ਼ਾਹਿਰ ਕੀਤੀ ਸੀ, ਉਹ ਅੱਜ ਸੱਚ ਸਾਬਤ ਹੋ ਰਹੀਆਂ ਹਨ।ਡਾ. ਜਲਵੰਤ ਸਿੰਘ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੇ ਸਾਕੇ ਦੇ ਰੋਸ ਵਜੋਂ ਦੋ ਸਿਪਾਹੀਆਂ ਸੋਹਣ ਸਿੰਘ ਜਲਾਲਉਸਮਾ ਤੇ ਦਰਸ਼ਨ ਸਿੰਘ ਫੇਰੂਮਾਨ ਨੇ ਬਗਾਵਤ ਕੀਤੀ ਸੀ, ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਸਿਪਾਹੀਆਂ ਦਾ ਕਿਤੇ ਜਿਕਰ ਨਹੀਂ ਹੋਇਆ।ਡਾ. ਮਿਥਲੇਸ਼ ਨੇ ਕਿਹਾ ਕਿ ਸੁਪਨੇ ਸਾਰੇ ਵੇਖਦੇ ਨੇ, ਪਰ ਹੁਣ ਨੀੰਦ ਵਿੱਚ ਸੁਪਨੇ ਵੇਖਣ ਦੀ ਨਹੀਂ, ਸਗੋਂ ਜਾਗਦੇ ਹੋਏ ਸੁਪਨੇ ਵੇਖਣ ਦੀ ਲੋੜ ਹੈ।ਉਨ੍ਹਾਂ ਅੱਗੇ ਕਿਹਾ ਕਿ ਸਾਡੇ ਵੱਡੇ ਗੋਰਿਆਂ ਨਾਲ ਲੜ ਰਹੇ ਸਨ, ਪਰ ਅਸੀਂ ਚੋਰਾਂ ਨਾਲ ਲੜ ਰਹੇ ਹਾਂ।ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸਮਾਜ ਵਿੱਚ ਆਰਥਿਕ ਬਰਾਬਰੀ ਲਈ ਹੁਣ ਸੁਪਨੇ ਬੀਜਣ ਦੀ ਨਹੀਂ, ਸਗੋਂ ਸੰਗਠਿਤ ਹੋਣ ਦੀ ਸਖਤ ਜਰੂਰਤ ਹੈ।
ਅਖੀਰ ਵਿੱਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਸਿਰਸਾ ਤੋਂ ਆਏ ਨਾਮਧਾਰੀ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਜਦੋਂ ਅੰਗਰੇਜ਼ ਸਿਪਾਹੀ ਦੀ ਤਨਖਾਹ 35 ਰੁਪਏ ਅਤੇ ਪੰਜਾਬੀ ਸਿਪਾਹੀ ਦੀ ਤਨਖਾਹ 8-9 ਰੁਪਏ ਸੀ, ਉਸ ਨਾ ਬਰਾਬਰੀ ਤੇ ਹੋਰ ਕਈ ਕਾਰਨਾਂ ਕਰਕੇ ਬਗਾਵਤ ਦੀ ਸ਼ੁਰੂਆਤ ਹੋਈ।ਉਨਾਂ ਨੇ ਅਜਾਦੀ ਸੰਗਰਾਮ ਵਿੱਚ ਕੂਕਿਆਂ ਤੇ ਹੋਰ ਲਹਿਰਾਂ ਵਲੋਂ ਪਾਏ ਭਰਪੂਰ ਯੋਗਦਾਨ ਦਾ ਜ਼ਿਕਰ ਕੀਤਾ।ਅਖੀਰ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਸਤਨਾਮ ਸਿੰਘ ਚਾਨਾ, ਰਵਿੰਦਰਾ ਨੇ ਵੀ ਸੰਬੋਧਨ ਕੀਤਾ।ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ ।
ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਗੁਰਬਾਜ ਸਿੰਘ ਛੀਨਾ, ਕਮਲ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਭਗਵੰਤ ਰਸੂਲਪੁਰੀ, ਜਗਰੂਪ ਸਿੰਘ ਐਮਾਂ, ਅਵਤਾਰ ਸਿੰਘ ਓਠੀ, ਬਲਵਿੰਦਰ ਸਿੰਘ ਚਾਹਲ, ਡਾ. ਕਸ਼ਮੀਰ ਸਿੰਘ, ਹਰਜਿੰਦਰਪਾਲ ਕੌਰ ਕੰਗ, ਕਰਮਜੀਤ ਕੌਰ ਜੱਸਲ, ਡਾ. ਹੀਰਾ ਸਿੰਘ, ਡਾ. ਪਰਮਿੰਦਰ ਸਿੰਘ, ਰਵਿੰਦਰ ਰਵੀ ਲਲਕਾਰ, ਡਾ. ਆਤਮ ਸਿੰਘ ਰੰਧਾਵਾ, ਡਾ. ਅਮਨਦੀਪ ਬੱਲ, ਡਾ. ਅਮਨਦੀਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media