Tuesday, July 14, 2026

ਦੀਪਾਨਿਕਾ ਗੁਪਤਾ ਔਰ ਲਵ ਪੁਰੀ ਚੁਣੇ ਗਏ ਮਿਸ ਤੇ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ

ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਬਾਰਹਵੀਂ ਕਲਾਸ ਦ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣ ਹਿੱਤ ਪ੍ਰੋਗਰਾਮ ‘ਰੁਖਸਤ’ ਦਾ ਆਯੋਜਨ ਕੀਤਾ ਗਿਆ।ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਜੀਵਨ ‘ਚ ਨਿਸ਼ਾਨਾ ਜਰੂਰ ਮਿਥਣਾ ਚਾਹੀਦਾ ਹੈ।ਉਨਾਂ ਨੂੰ ਉਮੀਦ ਹੈ ਕਿ ਸਭ ਵਿਦਿਆਰਥੀ ਆਪਣੇ ਉਜਵਲ ਭਵਿਖ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਆਪਨੀ ਯੋਗਤਾ ਤੇ ਰੁਚੀ ਅਨੁਸਾਰ ਜਿਸ ਵਿਦਿਅਕ ਸੰਸਥਾ ‘ਚ ਦਾਖਲਾ ਲੈਣ ੳੇੁਸ ਉਥੇ ਅਨੁਸ਼ਾਸਨ, ਜ਼ਿਮੇਦਾਰੀ, ਸਜਗਤਾ ਅਤੇ ਉਚਿਤ ਵਿਵਹਾਰ ਦਾ ਪਾਲਣ ਕਰਨਗੇ।ਉਨਾਂ ਦੇ ਵਿਵਹਾਰ ਤੋਂ ਪ੍ਰਭਾਵਿਤ ਹੋਣ ਕਰਕੇ ਹਨੇਸ਼ਾਂ ਵੱਡਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨਾਂ ਨੇ ਵਿਦਿਆਰਥੀਆਂ ਨੂੰ ਜੀਵਨ ‘ਚ ਸਦਾ ਕਾਮਯਾਬੀ ਦੇ ਸ਼ਿਖਰ ਛੂਹਣ ਲਈ ਬਾਰਹਵੀਂ ਦੀ ਬੋਰਡ ਪ੍ਰੀਖਿਆ ‘ਚ ਚੰਗੇ ਅੰਕ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
      ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ।ਜੇਤੂਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਗੁਪਤਾ ਨੇ ਇਨਾਮ ਦੇ ਕੇ ਉਤਸ਼ਾਹਿਤ ਕੀਤਾ।ਵਿਦਿਆਰਥੀਆਂ ਦੀ ਬਿਹਤਰੀਨ ਪੇਸ਼ਕਾਰੀ ਦੇ ਆਧਾਰ ‘ਤੇ ਦੀਪਾਨਿਕਾ ਗੁਪਤਾ ਨੁੰ ਮਿਸ ਡੀ.ਏ.ਵੀ ਇੰਟਰਨੈਸ਼ਨਲ ਅਤੇ ਲਵ ਪੁਰੀ ਨੂੰ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ ਚੁਣਿਆ ਗਿਆ।
                 ਇਸ ਤੋਂ ਇਲਾਵਾ ਇਸ਼ਿਤਾ ਤੇ ਅਵਨੀਤ ਸਿੰਘ ‘ਸਟਾਰ ਪਰਫਾਰਮਰ’, ਅਸ਼੍ਰਿਯਾ ‘ਮਿਸ ਫੈਸ਼ਨਿਸਟਾ’, ਗੌਰਵ ਕਪੂਰ ‘ਮਿਸਟਰ ਸ਼ੋਅ ਸਟਾਪਰ’, ਨੂਰਪ੍ਰੀਤ ‘ਮਿਸ ਈਲੋਯੂਓਂਟ’, ਹਰਸੁਖ ਸਿੰਘ ‘ਮਿਸਟਰ ਈਲੋਯੂਓਂਟ, ਪੁਨੀਤ ਚਂਦੀ ‘ਮਿਸ ਚਾਰਮਿੰਗ’, ਆਸ਼ੀਸ਼ ਅਗਰਵਾਲ ‘ਮਿਸਟਰ ਚਾਰਮਿੰਗ’, ਹਰਨੂਰ ਸੰਧੂ ‘ਮਿਸ ਡਾਯਨਮਿਕ’, ਆਯਰਨ ਸੈਨੀ ‘ਮਿਸਟਰ ਡਾਯਨਮਿਕ’, ਅਵਨੀਤ ਕੌਰ ਤੇ ਵੰਸ਼ ਪਰਾਸ਼ਰ ‘ਟੀਚਰਜ਼ ਪ੍ਰਾਈਡ’ ਅਤੇ ਹਸ਼ਿéਯਾ ਸ਼ਰਮਾ ‘ਮਿਸ ਕਾਨਫੀਡੈਂਟ’ ਚੁਣੀ ਗਈ ।
ਅੰਤ ‘ਚ ਹੈਡ ਗਰਲ ਦੀਪਾਨਿਕਾ ਗੁਪਤਾ ਅਤੇ ਹੈਡ ਬੁਆਏ ਲਵ ਪੁਰੀ ਨੇ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਉਨਾਂ ਨੇ ਸਕੂਲ ਦੇ ਸਹਾਇਕ ਸਟਾਫ ਦਾ ਵੀ ਧੰਨਵਾਦ ਕੀਤਾ।ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸ਼ੂਭਕਾਮਨਾਵਾਂ ਦਿੱਤੀਆਂ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …