ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ) – ਵਿਸ਼ਵ ਪੱਧਰੀ ਦਿਵਸ ਮੌਕੇ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ
ਵਿਦਿਆਰਥੀਆਂ ਨੂੰ ਧਰਤੀ ਦੀ ਸਾਂਭ ਸੰਭਾਲ ਕਰਨ ਅਤੇ ਇਸ ਨੂੰ ਖੁਬਸੂਰਤ ਮੁਹਾਂਦਰਾ ਪ੍ਰਦਾਨ ਕਰਨ ਲਈ ਭਾਵਪੂਰਤ ਸਮਾਰੋਹ ਆਯੋਜਿਤ ਕੀਤਾ ਗਿਆ।ਵਿਦਿਆਰਥਣਾਂ ਨੇ ਜਿਥੇ ਸਕੂਲ ਕੈਂਪਸ ਵਿਚ ਖੁਸ਼ਗਵਾਰ ਵਾਤਾਵਰਨ ਪੈਦਾ ਕਰਨ ਲਈ ਪੌਦੇ ਲਗਾਏ ਉਥੇ ਪੇਂਟਿੰਗ ਮੁਕਾਬਲੇ ਵਿੱਚ ਖੂਬਸੂਰਤ ਪੋਸਟਰ ਬਣਾ ਕੇ ਸਮਾਜ ਨੂੰ ਧਰਤੀ ਸੰਭਾਲਣ ਸਬੰਧੀ ਹੌਕਾ ਦਿੱਤਾ।
ਇਸ ਅਵਸਰ ਉੱਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਅਧਿਆਪਕਾਵਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮੁਨੱਖ ਦੀ ਅਨੈਤਿਕ ਜੀਵਨ ਸ਼ੈਲੀ ਕਾਰਨ ਅੱਜ ਧਰਤੀ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਇਸ ਦੁਰਵਿਹਾਰ ਕਾਰਨ ਧਰਤੀ ਆਪਣੀ ਰੱਖਿਆ ਲਈ ਪੁਕਾਰ ਰਹੀ ਹੈ।ਇਸ ਮੌਕੇ ਵਿਦਿਆਰਥੀਆਂ ਨੇ ਧਰਤੀ ਦੀ ਸਾਂਭ ਸੰਭਾਲ ਸਬੰਧੀ ਪੋਸਟਰ ਬਣਾ ਕੇ ਇਹ ਪ੍ਰਣ ਕੀਤਾ ਕਿ ਜਿਥੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਵਾਂਗੇ ਉੱਥੇ ਪਾਣੀ ਦੀ ਸਾਂਭ ਸੰਭਾਲ ਲਈ ਵੀ ਵਚਨਬੱਧ ਰਹਾਂਗੇ।ਵਿਦਿਆਰਥੀਆਂ ਨੇ ਕਿਹਾ ਕਿ ਇਹ ਧਰਤੀ ਸਭ ਜੀਵਾਂ ਦੀ ਸਾਂਝੀ ਹੈ ਪਰ ਮਨੁੱਖ ਨੂੰ ਵਹਿਮ ਹੈ ਕਿ ਮੈਂ ਹੀ ਇਸ ਦਾ ਇਕੱਲਾ ਮਾਲਕ ਹਾਂ ਅਤੇ ਮੈਨੂੰ ਇਸ ਨੂੰ ਦੂਸ਼ਿਤ ਕਰਨ ਦਾ ਪੂਰਾ ਹੱਕ ਹੈ।
ਇਸ ਮੌਕੇ ਜਸਕਿਰਨ ਕੌਰ ਮੈਥ ਟੀਚਰ ਇੰਚਾਰਜ਼ ਐਨ.ਸੀ.ਸੀ ਜੂਨੀਅਰ ਵਿੰਗ, ਮਨਦੀਪ ਕੌਰ ਇੰਗਲਿਸ ਲੈਕਚਰਾਰ, ਸ੍ਰੀਮਤੀ ਰਮਨਦੀਪ ਕੌਰ ਕੰਪਿਊਟਰ ਫੈਕਲਟੀ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media