ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਅਪ੍ਰੈਲ ਮਹੀਨੇ ਵਾਲੇ ਮੈਬਰਾਂ ਦੇ ਜਨਮ ਦਿਨ ਸਬੰਧੀ ਵਿਸੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਹੇਠ ਹੋਇਆ।
ਉਨਾਂ ਦੇ ਨਾਲ ਗੁਰਪਾਲ ਸਿੰਘ ਗਿੱਲ, ਗੁਰਿੰਦਰਜੀਤ ਸਿੰਘ ਵਾਲੀਆ, ਮੱਘਰ ਸਿੰਘ ਸੋਹੀ, ਓ.ਪੀ ਅਰੋੜਾ, ਸੁਧੀਰ ਵਾਲੀਆ, ਡਾ. ਚਰਨਜੀਤ ਸਿੰਘ ਉਡਾਰੀ, ਸੁਰਿੰਦਰ ਪਾਲ ਸਿੰਘ ਸਿਦਕੀ ਪ੍ਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਜਨਰਲ ਸਕੱਤਰ ਭੁਪਿੰਦਰ ਸਿੰਘ ਜੱਸੀ ਦੇ ਸਟੇਜ ਸੰਚਾਲਨ ਅਧੀਨ ਗੁਰਿੰਦਰਜੀਤ ਸਿੰਘ ਵਾਲੀਆ ਨੇ ਹਾਜ਼ਰ ਮੈਬਰਾਂ ਦਾ ਸੁਆਗਤ ਕੀਤਾ ਤੇ ਸੰਸਥਾ ਵਲੋਂ ਪਿਛਲੇ 8 ਮਹੀਨਿਆਂ ਦੌਰਾਨ ਕੀਤੇ ਸਮਾਜਿਕ, ਧਾਰਮਿਕ, ਸਿਹਤ ਤੇ ਭਲਾਈ ਦੇ ਕਾਰਜ਼ਾਂ ‘ਤੇ ਰੌਸ਼ਨੀ ਪਾਈ।ਰਾਜ ਕੁਮਾਰ ਗਰਗ ਵਿੱਤ ਸਕੱਤਰ ਦੁਆਰਾ ਕਾਰਜ਼ਕਾਰਨੀ ਕਮੇਟੀ ਵਿੱਚ ਪੇਸ਼ ਕੀਤੇ ਲੇਖਾ-ਜੋਖਾ ਦਾ ਵੇਰਵਾ ਦਿੱਤਾ, ਜਿਸ ਨੂੰ ਵੱਡੀ ਗਿਣਤੀ ‘ਚ ਹਾਜ਼ਰ ਮੈਬਰਾਂ ਨੇ ਹੱਥ ਖੜੇ ਕਰਕੇ ਪਾਸ ਕੀਤਾ।
ਡਾ. ਚਰਨਜੀਤ ਸਿੰਘ ਉਡਾਰੀ, ਸੁਰਜੀਤ ਸਿੰਘ, ਗੁਰਮੀਤ ਸਿੰਘ ਵਲੋਂ ਗਜ਼ਲ, ਗੀਤ, ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਪਾਲ ਸਿੰਘ ਗਿੱਲ, ਜੀਤ ਸਿੰਘ ਢੀਂਡਸਾ, ਓ.ਪੀ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰੀਤਮ ਸਿੰਘ ਜੌਹਲ ਨੇ ਜਨਮ ਦਿਨ ਵਾਲੇ ਮੈਬਰਾਂ ਨੂੰ ਸ਼ੁਭ ਇਛਾਵਾਂ ਤੇ ਤੰਦਰੁਸਤ ਤੇ ਖੁਸ਼ ਰਹਿਣ ਦੀਆਂ ਸੇਧਾਂ ਦਿੱਤੀਆਂ।ਸਾਬਕਾ ਏ.ਡੀ.ਸੀ ਵਿਜੈ ਸਿਆਲ ਵਲੋਂ ਆਪਣੇ ਜੀਵਨ ਦੇ ਤਜ਼ੱਰਬਿਆਂ ‘ਤੇ ਆਧਾਰਿਤ ਪ੍ਰਕਾਸ਼ਿਤ ਪੁਸਤਕ ਸੰਸਥਾ ਨੂੰ ਭੇਟ ਕੀਤੀ।
40 ਤੋਂ ਵੱਧ ਜਨਮ ਦਿਨ ਵਾਲੇ ਮੈਬਰਾਂ ‘ਚ ਸ਼ਾਮਿਲ ਜਸਮੇਰ ਸਿੰਘ, ਗੋਬਿੰਦਰ ਸਿੰਘ ਜੱਸਲ, ਡਾ. ਇਕਬਾਲ ਸਿੰਘ, ਜਗਜੀਤ ਇੰਦਰ ਸਿੰਘ, ਜਰਨੈਲ ਸਿੰਘ ਲੁਬਾਣਾ, ਸੱਤਦੇਵ ਸ਼ਰਮਾ, ਡਾ. ਅਵਤਾਰ ਸਿੰਘ, ਹਰਬੰਸ ਸਿੰਘ ਇੰਸਪੈਕਟਰ, ਮੇਘ ਰਾਜ ਗੁਪਤਾ, ਸੁਰਜੀਤ ਸਿੰਘ ਈ.ਓ, ਰਾਕੇਸ਼ ਕੁਮਾਰ ਗੁਪਤਾ, ਸੰਤੋਸ਼ ਕੁਮਾਰ, ਗਿਆਨੀ ਨਾਹਰ ਸਿੰਘ, ਕੁਲਵੰਤ ਰਾਏ ਬਾਂਸਲ, ਸ਼ਕਤੀਪਾਲ ਮਿੱਤਲ, ਰਾਣੀ ਦੇਵੀ, ਸ਼ੁਮਿੰਦਰ ਕੌਰ ਆਦਿ ਨੂੰ ਕੌਰ ਸਿੰਘ, ਪੇ੍ਰਮ ਚੰਦ ਗਰਗ, ਲਾਲ ਚੰਦ ਸੈਣੀ, ਮਹਿੰਦਰ ਸਿੰਘ ਸੰਧੂ, ਓ.ਪੀ ਅਰੋੜਾ, ਡਾ. ਭਗਵੰਤ ਸਿੰਘ, ਜਸਵੀਰ ਸਿੰਘ ਖਾਲਸਾ, ਹਰਬੰਸ ਲਾਲ ਜਿੰਦਲ, ਜਸਵੰਤ ਸਿੰਘ, ਸੁਰਿੰਦਰ ਸ਼ੋਰੀ, ਅਮਰਜੀਤ ਸਿੰਘ ਪਾਹਵਾ, ਬਲਵੰਤ ਸਿੰਘ, ਗੁਰਲਾਭ ਕੌਰ ਆਦਿ ਦੇ ਨਾਲ ਹੋਰਾਂ ਨੇ ਸਨਮਾਨਿਤ ਕੀਤਾ।
ਵੱਖ ਵੱਖ ਵਿਭਾਗਾਂ ਬੈਂਕਿੰਗ, ਸਹਿਕਾਰਤਾ, ਅਧਿਆਪਨ, ਸਿਹਤ, ਵਾਟਰ ਸਪਲਾਈ, ਸਿੰਜਾਈ ਤੇ ਮੰਡੀ ਬੋਰਡ ਵਿਚੋਂ ਸੇਵਾ ਮੁਕਤ ਹੋਏ 20 ਤੋਂ ਵੱਧ ਸੰਸਥਾ ਦੇ ਨਵੇਂ ਮੈਂਬਰ ਬਨਣ ਵਾਲਿਆਂ ਵਿੱਚ ਸ਼ਾਮਿਲ ਐਕਸੀਅਨ ਸਰੂਪ ਸਿੰਘ, ਦਿਆਲ ਚੰਦ ਚਾਵਲਾ, ਜਗਦੀਪ ਸਿੰਘ ਐਸ.ਡੀ.ਓ, ਨਿਰਮਲ ਸਿੰਘ, ਸੰਤੋਸ਼ ਪ੍ਰਕਾਸ਼ ਗੋਇਲ ਮੈਨੇਜਰ ਬੈਂਕ, ਸੁਖਦਰਸ਼ਨ ਸਿੰਘ ਘਰਾਂਚੋ, ਰਾਮ ਮੂਰਤੀ ਮੋਦੀ, ਅਮਰੀਕ ਚੰਦ ਗੋਇਲ, ਬਾਲ ਕ੍ਰਿਸ਼ਨ, ਜਗਰੂਪ ਸਿੰਘ, ਮੋਦਨ ਸਿੰਘ, ਕਮਲੇਸ਼ ਰਾਣੀ, ਵੀਨਾ ਰਾਣੀ, ਜਸਵਿੰਦਰ ਕੌਰ ਦੁੱਲਟ, ਸ਼ਿਮਲਾ ਦੇਵੀ, ਦਰਸ਼ਨਾ ਦੇਵੀ, ਲਾਜ ਦੇਵੀ ਆਦਿ ਨੂੰ ਪਾਲਾ ਮੱਲ ਸਿੰਗਲਾ, ਡਾ. ਉਡਾਰੀ, ਗੁਰਪਾਲ ਸਿੰਘ ਗਿੱਲ, ਸੁਧੀਰ ਵਾਲੀਆ, ਮੱਘਰ ਸਿੰਘ ਸੋਹੀ, ਗੁਰਿੰਦਰਜੀਤ ਸਿੰਘ ਵਾਲੀਆ, ਜੀਤ ਸਿੰਘ ਢੀਂਡਸਾ, ਰਾਕ ਕੁਮਾਰ ਗਰਗ ਨੇ ਬੈਜ਼ ਲਗਾ ਕੇ ਸਵਾਗਤ ਕੀਤਾ ਗਿਆ।
ਪ੍ਧਾਨ ਪਾਲਾ ਮੱਲ ਸਿੰਗਲਾ ਤੇ ਪ੍ਰਧਾਨ ਦੀ ਗਰੀਨ ਪੰਜਾਬ ਸੁਸਾਇਟੀ ਨੇ ਜਨਮ ਦਿਨ ਵਾਲਿਆਂ ਨੂੰ ਵਧਾਈ ਦਿੱਤੀ ਤੇ ਉਨਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ।ਆਪ ਨੇ ਸੰਸਥਾ ਵਿਖੇ ਮੈਬਰਾਂ ਦੇ ਮਨੋਰੰਜ਼ਨ ਲਈ ਸਾਜੋ ਸਮਾਨ ਦੇ ਪ੍ਰਬੰਧ ਬਾਰੇ ਤੇ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਬਾਰੇ ਜਾਣਕਾਰੀ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media