ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਪੁੰਗਰਦੇ ਹਰਫ਼ ਵਿਸ਼ਵ ਕਾਵਿ ਮਹਿਫ਼ਲ ਸੰਸਥਾ ਦੀ ਪਹਿਲੀ ਮਿਲਣੀ ਬੀਤੇ ਦਿਨੀਂ ਸਫਲਤਾਪੂਰਵਕ ਨੇਪਰੇ ਚੜ੍ਹੀ।ਜਿਸ ਵਿਚ ਸੰਸਥਾ ਦੇ ਚੇਅਰਮੈਨ ਬਲਿਹਾਰ ਲੇਲੵ (ਯੂ.ਐਸ.ਏ), ਪ੍ਰਧਾਨ ਰਮਨਦੀਪ ਕੌਰ ਰੰਮੀ, ਮੀਤ ਪ੍ਰਧਾਨ ਅਮਨਬੀਰ ਧਾਮੀ ਤੋਂ ਇਲਾਵਾ ਸਮੂਹ ਪ੍ਰਬੰਧਕੀ ਕਮੇਟੀ ਨੇ ਜ਼ੂਮ ਐਪ ਰਾਹੀ ਇਕ-ਦੂਜੇ ਦੇ ਰੂਬਰੂ ਹੋ ਕੇ ਗੰਭੀਰ ਵਿਚਾਰ ਚਰਚਾ ਕੀਤੀ।ਸਿਮਰਨਜੀਤ ਕੌਰ ਸਿਮਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਕਮਲਪ੍ਰੀਤ ਕੌਰ, ਕੁਲਵੰਤ ਕੌਰ ਢਿੱਲੋਂ, ਹਰਮੀਤ ਕੌਰ ਮੀਤ, ਅੰਜ਼ੂ ਅਮਨਦੀਪ ਗਰੋਵਰ, ਨਵਦੀਪ ਕੌਰ, ਦਲਜਿੰਦਰ ਰੇਹਲ, ਡਾ. ਰਵਿੰਦਰ ਕੌਰ ਭਾਟੀਆ, ਡਾ. ਗੁਰਸ਼ਰਨ ਸਿੰਘ ਸੋਹਲ, ਸੁਖਵਿੰਦਰ ਆਹੀ, ਸਵਰਨਜੀਤ ਕੌਰ ਢਿੱਲੋਂ,ਸਿਮਰਜੀਤ ਕੌਰ ਬਰਾੜ ਅਤੇ ਮਾਲਵਿੰਦਰ ਸ਼ਾਇਰ ਨੇ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਅਤੇ ਨਵੇਂ ਕਵੀਆਂ ਨੂੰ ਵਿਸ਼ੇਸ਼ ਉਪਰਾਲੇ ਕਰਕੇ ਅੱਗੇ ਲੈ ਕੇ ਆਉਣ ਸਬੰਧੀ ਆਪੋ-ਆਪਣੇ ਪੱਖ ਪੇਸ਼ ਕੀਤੇ।ਲੰਮੇ ਸਮੇਂ ਤੱਕ ਚੱਲੀ
ਇਸ ਮੀਟਿੰਗ ‘ਚ ਨਵੇਂ ਉਪਰਾਲੇ ਤੇ ਨਵੀਂ ਸੋਚ ਦੇ ਹਵਾਲੇ ਨਾਲ ਬਹੁਤ ਜਲਦ ਦੁਬਾਰਾ ਮਿਲਣ ਦੀ ਆਸ ਨਾਲ ਅਗਲੇ ਪੜਾਵਾਂ ਵੱਲ ਵਧਣ ਦੀ ਉਮੀਦ ਨਾਲ ਸੰਪਨ ਹੋਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …