Sunday, September 20, 2026

ਸੀਨੀਅਰ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਨੇ ਸੰਭਾਲਿਆ ਚਾਰਜ਼

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ) – ਇੰਡਸਟ੍ਰੀਅਲ ਡਵੀਜ਼ਨ ‘ਚ ਸੀਨੀਅਰ ਕਾਰਜ਼ਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਦੇ ਜੁਆਇਨ ਕਰਨ ‘ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਸਿਟੀ ਸਰਕਲ ਵਲੋਂ ਪ੍ਰਧਾਨ ਮਦਨ ਲਾਲ ਸ਼ਰਮਾ ਦੀ ਅਗਵਾਈ ਵਿੱਚ ਜੀ ਆਇਆਂ ਨੂੰ ਕਿਹਾ ਗਿਆ।ਪ੍ਰਧਾਨ ਮਦਨ ਲਾਲ ਨੇ ਯਕੀਨ ਦਿਵਾਇਆ ਕਿ ਉਨਾਂ ਦੀ ਯੂਨੀਅਨ ਹਰ ਮੁਸ਼ਕਿਲ ਸਮੇਂ ਜਸਵਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ।
                      ਇਸ ਮੌਕੇ ਕੁਲਵਿੰਦਰ ਸਿੰਘ ਸਰਕਲ ਸਕੱਤਰ, ਰਾਮ ਕੁਮਾਰ ਮੀਤ ਪ੍ਰਧਾਨ, ਰਮੇਸ਼ ਸ਼ਰਮਾ ਕੈਸ਼ੀਅਰ ਸਰਕਲ, ਗੁਰਪ੍ਰੀਤ ਸਿੰਘ ਜੱਸਲ ਬਾਰਡਰ ਜ਼ੋਨ ਆਗੂ, ਰਜੇਸ਼ ਕੁਮਾਰ ਇੰਡਸਟ੍ਰੀਅਲ ਡਵੀਜ਼ਨ ਪ੍ਰਧਾਨ, ਗੋਪਾਲ ਮੋਹਨ ਸਕੱਤਰ, ਰਾਜੀਵ ਸਲਵਾਨ ਜੇ.ਈ ਫੁਲਵਿੰਦਰ ਸਿੰਘ ਤੇ ਜੇ.ਈ ਦਵਿੰਦਰ ਸਿੰਘ ਬੱਗਾ ਹਾਜ਼ਰ ਸਨ। ਇਸ ਦੇ ਨਾਲ ਹੀ ਐਮ.ਐਸ.ਯੂ ਦੇ ਆਗੂ ਸੁਖਦੇਵ ਸਿੰਘ ਸਿੱਧੂ ਨੂੰ ਇੰਡਸਟ੍ਰੀਅਲ ਮੰਡਲ ਵਿੱਚ ਡਵੀਜ਼ਨ ਸੁਪਰਡੈਂਟ ਵਜੋਂ ਆਉਣ ‘ਤੇ ਸਨਮਾਨਿਤ ਕੀਤਾ ਗਿਆ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …