Tuesday, March 24, 2026

ਮੇਅਰ ਵਲੋਂ ਨਵੀਂ ਮਿੰਨੀ ਟਰੱਕ ਮਾਂਊਟੇਡ ਬੇਸਡ ਹਾਈਡ੍ਰੋਲਿਕ ਪੌੜੀ ਦਾ ਉਦਘਾਟਨ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸਟਰੀਟ ਲਾਈਟ ਵਿਭਾਗ ਲਈ ਖਰੀਦੀ ਗਈ ਨਵੀਂ ਮਿੰਨੀ ਟਰੱਕ ਮਾਂਊਟੇਡ ਬੇਸਡ ਹਾਈਡ੍ਰੋਲਿਕ ਪੌੜੀ ਦਾ ਉਦਘਾਟਨ ਕੀਤਾ ਗਿਆ।ਜਿਸ ਨਾਲ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਰਿਪੇਅਰ ਕਰਨਾ ਸੁਖਾਲਾ ਹੋਵੇਗਾ।ਇਹ ਹਾਈਡ੍ਰੋਲਿਕ ਪੌੜੀ ਲਗਭਗ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ।
                ਮੇਅਰ ਰਿੰਟੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਸਹਿਰ ਵਿੱਚ ਸਮਾਰਟ ਸਿਟੀ ਅਧੀਨ ਆਧੁਨਿਕ ਸਟਰੀਟ ਲਾਈਟਾਂ ਦਾ ਜਾਲ ਵਿਛਾਇਆ ਗਿਆ ਹੈ ਅਤੇ ਸ਼ਹਿਰ ਦਾ ਤਕਰੀਬਨ ਹਰ ਕੌਨਾ ਰਾਤ ਨੂੰ ਜਗਮਗਾਉਂਦਾ ਹੈ।ਇਹਨਾਂ ਸਟਰੀਟ ਲਾਈਟਾਂ ਦੇ ਰੱਖ-ਰਖਾਅ ਵਿੱਚ ਕਰਮਚਾਰੀਆ ਨੂੰ ਮੁਸ਼ਕਿਲ ਪੇਸ਼ ਆਰ ਰਹੀ ਸੀ ਜਿਸ ‘ਤੇ ਇਹ ਹਾਈਡ੍ਰੋਲਿਕ ਪੌੜੀ ਤਿਆਰ ਕਰਵਾਈ ਗਈ ਹੈ।ਜਿਸ ਨਾਲ ਕਰਮਚਾਰੀਆਂ ਨੂੰ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦੂਰ ਕਰਨ ਵਿਚ ਆਸਾਨੀ ਹੋਵੇਗੀ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦੇ ਰੱਖ-ਰਖਾਅ ਵਿੱਚ ਆਪਣੀ ਨਗਰ ਨਿਗਮ ਦਾ ਸਹਿਯੋਗ ਕਰਨ।
                ਇਸੇ ਦੌਰਾਨ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਚੁਸਤ ਦਰੁੱਸਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਮੇਅਰ ਨੇ ਕੌਂਸਲਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਿਕਾਸ ਦੇ ਵਾਇਦੇ ਕੀਤੇ ਹਨ, ਉਹਨਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ।ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਕੌਰੜਾਂ ਰੁਪਏ ਦੇ ਪ੍ਰੋਜੈਕਟ ਉਲੀਕੇ ਜਾਣੇ ਹਨ ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ।ਸਫਾਈ ਵਿਵਸਥਾ ਨੂੰ ਹੋਰ ਚੁਸਤ ਦਰੁੱਸਤ ਕੀਤਾ ਜਾਵੇਗਾ ਅਤੇ ਜਲਦ ਹੀ ਫੌਗਿੰਗ ਸਪ੍ਰੇਅ ਰਾਹੀਂ ਸ਼ਹਿਰ ਵਿਚ ਮੱਛਰਮਾਰ ਦਵਾਈ ਦਾ ਛਿੜਕਾਓ ਮੁਹਿੰਮ ਆਰੰਭੀ ਜਾਵੇਗੀ।ਮੀਟਿੰਗ ਵਿੱਚ ਸ਼ਾਮਲ ਕੌਂਸਲਰਾਂ ਨੇ ਮੇਅਰ ਕਰਮਜੀਤ ਸਿੰਘ ਦੀ ਯੋਗ ਅਗੁਵਾਈ ‘ਚ ਕੀਤੇ ਜਾ ਰਹੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਇਕਜੁੱਟ ਹੋ ਕੇ ਸ਼ਹਿਰਵਾਸੀਆਂ ਦੀ ਸੇਵਾ ਦਾ ਪ੍ਰਣ ਲਿਆ।
                 ਇਸ ਮੌਕੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਕੌਂਸਲਰ ਨੀਤੂ ਟਾਂਗਰੀ, ਸੁਖਦੇਵ ਸਿੰਘ ਚਾਹਲ, ਜਰਨੈਲ ਸਿੰਘ ਢੋਟ, ਜਗਦੀਸ਼ ਕਾਲੀਆ, ਦਵਿੰਦਰ ਪਹਿਲਵਾਨ, ਸੁਖਬੀਰ ਸਿੰਘ ਸੋਨੀ, ਭੁਪਿੰਦਰ ਸਿੰਘ ਰਾਹੀ, ਸੰਜੀਵ ਟਾਂਗਰੀ, ਵਿਰਾਟ ਦੇਵਗਨ, ਵਨੀਤ ਗੁਲਾਟੀ, ਸ਼ਵੀ ਢਿੱਲੋਂ, ਨਗਰ ਨਿਗਮ ਦੇ ਨਿਗਰਾਨ ਇੰਜੀ. ਸਤਿੰਦਰ ਕੁਮਾਰ, ਸਕੱਤਰ ਸੁਸ਼ਾਂਤ ਭਾਟੀਆ, ਜੇ.ਈ ਕੁਲਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ ਤੇ ਕਰਮਚਾਰੀ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …