Thursday, November 5, 2026

ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਦੇ ਚੱਲਦਿਆਂ 14 ਸਕੂਲਾਂ ‘ਚ 30 ਅਪ੍ਰੈਲ ਨੂੰ ਛੁੱਟੀ

ਪਠਾਨਕੋਟ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਧੀਕ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਸੁਭਾਸ਼ ਚੰਦਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ 30 ਅਪ੍ਰੈਲ ਦਿਨ ਸ਼ਨੀਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਸੰਗਠਨ ਪ੍ਰੀਖਿਆ ਹੋਣ ਕਰਕੇ ਜਿਲ੍ਹਾ ਪਠਾਨਕੋਟ ਦੇ ਕੁੱਲ 14 ਸਕੂਲਾਂ ‘ਚ 30 ਅਪ੍ਰੈਲ ਨੂੰ ਛੁੱਟੀ ਐਲਾਨੀ ਗਈ ਹੇ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਸੰਗਠਨ ਪ੍ਰੀਖਿਆ ਵਿੱਚ ਕੁੱਲ 2897 ਵਿਦਿਆਰਥੀ ਬੈਠ ਰਹੇ ਹਨ।ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਰ ਕਲਾਸ ਰੂਮ ਵਿੱਚ 12 ਵਿਦਿਆਰਥੀਆਂ ਨੂੰ ਬੈਠਣ ਦੀ ਹਦਾਇਤ ਹੈ। ਇਸ ਲਈ ਇਹਨਾਂ ਪ੍ਰੀਖਿਆ ਕੇਂਦਰਾਂ ਦੇ ਲਗਭਗ ਸਾਰੇ ਕਮਰੇ ਉਪਲੱਬਧ ਕਰਵਾਉਣ ਦੀ ਲੋੜ ਹੈ ਅਤੇ ਇਹਨਾਂ 14 ਸਕੂਲਾਂ ਦਾ ਸਟਾਫ ਹੀ ਪ੍ਰੀਖਿਆ ਦੌਰਾਨ ਬਤੌਰ ਨਿਗਰਾਨ ਡਿਊਟੀ ਨਿਭਾਅ ਰਿਹਾ ਹੈ।ਇਸ ਲਈ ਪ੍ਰੀਖਿਆ ਵਾਲੇ ਦਿਨ ਮਿਤੀ 30/04/2022 ਨੂੰ ਇਹਨਾਂ 14 ਪ੍ਰੀਖਿਆ ਕੇਂਦਰਾਂ ਵਿੱਚ ਕੇਵਲ ਵਿਦਿਆਰਥੀਆਂ ਨੂੰ ਛੁੱਟੀ ਐਲਾਨੀ ਗਈ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …