ਪਠਾਨਕੋਟ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤਹਿਤ ਗਵਰਨਿੰਗ ਕਾਉਂਸਲਿੰਗ ਸਬੰਧੀ ਅੱਜ ਇੱਕ ਅਹਿਮ ਮੀਟਿੰਗ
ਆਯੋਜਿਤ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦਾ ਉਦੇਸ਼ ਵਿਭਾਗ ਵਲੋਂ ਪ੍ਰਾਪਤ ਹੋਏ ਨਵੇਂ ਟਾਰਗਟ ਦੇ ਨਾਲ ਹੀ ਆਏ ਹੋਏ ਅਧਿਕਾਰੀਆਂ ਨੂੰ ਰੋਸਟਰ ਮੁਤਾਬਿਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਡਿਉਟੀ ਦੇਣ ਅਤੇ ਹਾਜ਼ਰੀ ਯਕੀਨੀ ਬਣਾਉਣਾ ਸੀ।
ਇਸ ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸਨਰ ਵਲੋਂ ਬਾਗਬਾਨੀ ਵਿਭਾਗ ਨਾਲ ਮਧੂ ਮੱਖੀ ਦੇ ਧੰਧੇ ਨੂੰ ਪ੍ਰਫੂਿਲਤ ਕਰਨ ਸਬੰਧੀ ਵਿਚਾਰ ਕੀਤਾ ਗਿਆ।ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਜਗ੍ਹਾ ‘ਤੇ ਆਰਮੀ ਵਿਚ ਭਰਤੀ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਸੈਂਟਰ ਖੋਲੇ ਜਾਣਗੇ।ਜਿਸ ਦਾ ਸਿੱਧਾ ਫਾਇਦਾ ਬੱਚਿਆਂ ਨੂੰ ਹੋਵੇਗਾ।ਏ.ਡੀ.ਸੀ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਰੋਸਟਰ ਬਣਾ ਕੇ ਹਰ ਰੋਜ਼ 40 ਵਿਦਿਆਰਥੀਆਂ ਦੀ ਵਿਜ਼ਟ ਕਰਵਾਈ ਜਾਵੇ ਤਾਂ ਜੋ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਉਹਨਾਂ ਦੀ ਕੈਰੀਅਰ ਕਾਉਂਸਲਿੰਗ ਕੀਤੀ ਜਾ ਸਕੇ।
ਮੀਟਿੰਗ ਵਿੱਚ ਗੁਰਿੰਦਰ ਸਿੰਘ, ਸੁਰਿੰਦਰ ਡੇਵਿਲ, ਅਸਵਨੀ ਕੁਮਾਰ, ਡਾ: ਜਤਿੰਦਰ, ਰਕੇਸ਼ ਕੁਮਾਰ, ਵਿਜੇ ਕੁਮਾਰ, ਜਸਵੰਤ ਸਿੰਘ ਰੂਬੀ ਸੈਣੀ ਆਦਿ ਮੋਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media