Tuesday, February 24, 2026

ਲੋਕ ਕਵੀ ਬੱਲੀ ਸਿੰਘ ਚੀਮਾ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ

ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – 1 ਮਈ ਦੇ ਕੌਮਾਂਤਰੀ ਮਜਦੂਰ ਦਿਵਸ ਨੂੰ ਸਮਰਪਤ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਲੌਂਗੋਵਾਲ ਵਿਖੇ ਉਘੇ ਲੋਕ ਕਵੀ ਬੱਲੀ ਸਿੰਘ ਚੀਮਾ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।ਪ੍ਰ੍ੋਗਰਾਮ ਦਾ ਅਗਾਜ਼ ਸਤਨਾਮ ਉਭਾਵਾਲ ਅਤੇ ਗੁਰਜੀਤ ਦੇ ਇਨਕਲਾਬੀ ਗੀਤਾਂ ਨਾਲ ਹੋਇਆ।ਸੰਸਥਾ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ਅਤੇ ਕਵੀ ਬੱਲੀ ਸਿੰਘ ਚੀਮਾ ਦੇ ਸੰਘਰਸ਼ੀ ਜੀਵਨ ਅਤੇ ਕਵੀ ਬਣਨ ਤੱਕ ਦੇ ਰਾਹ ‘ਤੇ ਚਾਨਣਾ ਪਾਇਆ।ਕਵੀ ਬੱਲੀ ਸਿੰਘ ਚੀਮਾ ਨੇ ਆਪਣੀ ਕਵਿਤਾ ਅਤੇ ਗੀਤਾਂ ਨੂੰ ਭਾਰਤੀ ਅਵਾਮ ਦਾ ਸਰਮਾਇਆ ਕਿਹਾ।
                 ਉਨ੍ਹਾਂ ਸਰੋਤਿਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਆਪਣੀਆਂ ਅਨੇਕਾਂ ਕਵਿਤਾਵਾਂ ਅਤੇ ਗੀਤ ਪੇਸ਼ ਕਰਦਿਆਂ ਕਿਹਾ ਆਪਣੇ ਲੋਕਾਂ ਲਈ ਚਲਦੀਆਂ ਕਲਮਾਂ ਹਮੇਸ਼ਾਂ ਲਈ ਅਮਰ ਹੋ ਜਾਂਦੀਆਂ ਹਨ।ਭਾਵੇ ਮੋਜ਼ੂਦਾ ਦੌਰ ਵਿੱਚ ਹਕੂਮਤਾਂ ਲੋਕਾਂ ‘ਤੇ ਹਰ ਤਰਾਂ ਦਾ ਜ਼ੁਲਮ ਢਾਹੁਣ ‘ਤੇ ਲੱਗੀਆਂ ਹਨ।ਪਰ ਉਹਨਾ ਕਵਿਤਾ ਰਾਹੀ ਕਿਹਾ ਕਿ ‘ਰਾਜਧਾਨੀ ਨੂੰ ਕਹਿ ਦਿਓ ਪਿੰਡਾਂ ਨੇ ਹੁਣ ਡਰਨਾ ਛੱਡ ਦਿੱਤਾ ਹੈ’।ਇਕ ਹੋਰ ਕਵਿਤਾ ਰਾਹੀਂ ਉਹਨਾਂ ਕਿਹਾ ਲੋਕਾਂ ਨੂੰ ਧਰਮ, ਜਾਤ ਅਤੇ ਖਿੱਤਿਆਂ ਵਿੱਚ ਵੰਡ ਕੇ ਹਕੂਮਤ ਕਰਨ ਵਾਲਿਆਂ ਦੇ ਫਿਰਕਾਪ੍ਰਸਤੀ ਏਜੰਡੇ ਨੂੰ ਲੋਕ ਸਹਿਣ ਨਹੀ ਕਰਨਗੇ।ਇਥੇ ਜਿਕਰਯੋਗ ਹੈ ਕਿ ਕਵੀ ਬੱਲੀ ਚੀਮਾ ਦੀਆਂ ਹਿੰਦੀ ਅਤੇ ਪੰਜਾਬੀ ਵਿੱਚ ਦਰਜਨਾਂ ਕਿਤਾਬਾਂ ਛਪ ਚੁੱਕੀਆਂ ਹਨ।ਜਿਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।ਪੋ੍ਗਰਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸੋਮਾ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ, ਗਦਰੀ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸੰਸਥਾ ਦੇ ਵਿੱਤ ਸਕੱਤਰ ਅਨਿਲ ਕੁਮਾਰ ਬੱਗਾ ਨੇ ਸਾਰਿਆਂ ਦਾ ਧੰਨਵਾਦ ਕੀਤਾ ।
                   ਇਸ ਮੌਕੇ ਬੀਰਬਲ ਸਿੰਘ, ਸੁਖਪਾਲ ਸਿੰਘ, ਲੈਕਚਰਾਰ ਜੋਰਾ ਸਿੰਘ, ਮਾਸਟਰ ਸੁਖਜੀਤ ਚੀਮਾ, ਗੁਰਮੇਲ ਸਿੰਘ, ਵਿਸਵਕਾਂਤ, ਬੀਬੀ ਸ਼ਮਿੰਦਰ ਕੌਰ, ਰਣਜੀਤ ਸਿੰਘ, ਅਮਰ ਸਿੰਘ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮੋਟਰਸਾਇਕਲ ਰੇਹੜੀ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …