Monday, September 28, 2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਨੂੰ ਜਲਦ ਦਿੱਤਾ ਜਾਵੇਗਾ ਮੈਡੀਕਲ ਕਾਲਜ ਦਾ ਤੋਹਫਾ- ਰਿਸ਼ੀ ਸਤੌਜ

ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਸਮਾਜ ਸੇਵੀ ਹਰਵਿੰਦਰ ਪਾਲ ਰਿਸ਼ੀ ਸਤੌਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੰਗਾ ਤੇ ਸਸਤਾ ਇਲਾਜ਼ ਦੇਣ ਦੇ ਆਪਣੇ ਵਾਅਦੇ `ਤੇ ਆਪ ਸਰਕਾਰ ਲਗਾਤਾਰ ਅੱਗੇ ਵਧ ਰਹੀ ਹੈ।ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੰਗਰੂਰ ਦੇ ਲੋਕਾਂ ਨੂੰ ਜਲਦ ਇੱਕ ਮੈਡੀਕਲ ਕਾਲਜ਼ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਲਾਕੇ ਵਿਚ ਮੈਡੀਕਲ ਕਾਲਜ ਆਉਣ ਦੇ ਨਾਲ ਬੱਚਿਆਂ ਦਾ ਭਵਿੱਖ ਉਜ਼ਵਲ ਹੋਵੇਗਾ।ਕਿਉਂਕਿ ਗ਼ਰੀਬ ਪਰਿਵਾਰ ਦੇ ਬੱਚੇ ਮਾਲੀ ਹਾਲਤ ਮੰਦੀ ਹੋਣ ਕਰਕੇ ਚੰਡੀਗੜ੍ਹ, ਪਟਿਆਲੇ, ਦਿੱਲੀ ਮੈਡੀਕਲ ਕਾਲਜ਼ਾਂ ਵਿੱਚ ਨਹੀਂ ਪੜ੍ਹ ਸਕਦੇ ਸਨ।
ਇਸ ਮੌਕੇ ਇੰਦਰਜੀਤ ਸਿੰਘ ਉੱਭਾ, ਕਾਲਾ ਕਣਕਵਾਲ, ਰਾਜਿੰਦਰ ਸ਼ਰਮਾ ਗੋਬਿੰਦਪੁਰਾ, ਅਵਤਾਰ ਲਹਿਰਾਂ ਆਦਿ ਮੌਜ਼ੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …