Sunday, July 12, 2026

ਸ਼ਿਕਾਗੋ ਦੇ ਸ਼ਹੀਦ

ਹੱਕਾਂ ਖਾਤਰ ਲੜ ਗਏ, ਜੋ ਦੇ ਗਏ ਆਪਣੀ ਜਾਨ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।

ਸਦਾ ਹੱਕ ਮੰਗਿਆਂ ਨੀ ਮਿਲਦਾ, ਇਹ ਖੋਹਣਾ ਵੀ ਪੈ ਸਕਦਾ
ਜਿੱਤ ਯਕੀਨੀ ਹੋਵੇ ਸਭ ਕੁੱਝ, ਦਾਅ ‘ਤੇ ਲਾਉਣਾ ਪੈ ਸਕਦਾ
ਧਰਨੇ ਮੁਜ਼ਾਹਰੇ ਕਿਉਂ ਕਰੀਏ, ਜੇ ਹੱਕ ਸੌਖੇ ਮਿਲ ਜਾਣ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।

ਝੰਡੇ ਵਿਚਲਾ ਲਾਲ ਰੰਗ, ਰੰਗ ਨਹੀਂ ਇਹ ਖੂਨ ਹੈ
ਕਿਰਤੀ ਲੋਕਾਂ ਜਾਨਾਂ ਦੇ ਕੇ, ਹੱਲ ਕੀਤਾ ਮਜ਼ਮੂਨ ਹੈ
ਹਾਕਮਾਂ ਨੂੰ ਝੁਕਾਉਣ ਵਾਲਿਆਂ ਉਪਰ ਸਾਨੂੰ ਮਾਣ
ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।

ਐਤਵਾਰ ਨੂੰ ਛੁੱਟੀ, ਦਿਹਾੜੀ ਅੱਠ ਘੰਟੇ ਕਰਵਾ ਗਏ
ਕਿਰਤੀ ਮਜ਼ਦੂਰ ਲੋਕਾਂ ਲਈ, ਆਪਣਾ ਆਪ ਗਵਾ ਗਏ
ਲੋਕ ਉਹੀ ਅਮਰ ਹੁੰਦੇ, ਜੋ ਲੋਕਾਂ ਲਈ ਹੁੰਦੇ ਕੁਰਬਾਨ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।

ਹੱਕਾਂ ਖਾਤਰ ਲੜਨਾ ਸਿੱਖੀਏ, ਹੱਕਾਂ ਖਾਤਰ ਮਰਨਾ ਸਿਖੀਏ
ਭਗਤ, ਸੁਖਦੇਵ, ਰਾਜਗੁਰੂ ਵਾਂਗੂੰ, ਸੂਲੀ ਉਤੇ ਚੜ੍ਹਨਾ ਸਿੱਖੀਏ
ਲਹੂ ਪੀਣੀਆਂ ਜੋਕਾਂ ਦੇ ਨਾ ਬਣ ਕੇ ਰਹੀਏ ਗੁਲਾਮ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।

ਸਾਡਾ ਹਾਕਮ ਵੀ ਹੁਣ ਤਾਂ, ਕਾਰਪੋਰੇਟਾਂ ਦਾ ਗੁਲਾਮ ਹੋ ਗਿਆ
ਸਰਕਾਰੀ ਸੰਪਤੀਆਂ ਵੇਚਣਾ, ਵੇਖੋ ਹੁਣ ਤਾਂ ਆਮ ਹੋ ਗਿਆ
ਜਗਤਾਰ ਸਿੱਧੂ ਹੱਕ ਲੈ ਕੇ ਰਹੀਏ, ਭਾਵੇਂ ਦੇਣੀ ਪੈ ਜਾਵੇ ਜਾਨ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।।0105202202

(ਇੱਕ ਮਈ ‘ਤੇ ਵਿਸ਼ੇਸ਼)

ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ
ਸੰਗਰੂਰ।ਮੋ- 9814107374

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …